ਵਿਸ਼ਵ ਕੱਪ ’ਚ ਹਾਰ ਲਈ ਰੋਹਿਤ ਤੇ ਦ੍ਰਾਵਿੜ ਜ਼ਿੰਮੇਵਾਰ: ਕੈਫ

ਨਵੀਂ ਦਿੱਲੀ: ਭਾਰਤ ਦੇ ਸਾਬਕਾ ਕ੍ਰਿਕਟਰ ਮੁਹੰਮਦ ਕੈਫ ਨੇ ਅਹਿਮਦਾਬਾਦ ’ਚ ਆਸਟਰੇਲੀਆ ਖ਼ਿਲਾਫ਼ ਖੇਡੇ ਗਏ 2023 ਦੇ ਵਿਸ਼ਵ ਕੱਪ ਦੌਰਾਨ ਪਿੱਚ ਨਾਲ ਛੇੜਛਾੜ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਉਸ ਨੇ ਨਾਲ ਹੀ ਇਸ ਮੈਚ ਵਿੱਚ ਭਾਰਤ ਦੀ ਛੇ ਵਿਕਟਾਂ ਨਾਲ ਹੋਈ ਹਾਰ ਲਈ ਕਪਤਾਨ ਰੋਹਿਤ ਸ਼ਰਮਾ ਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਕਿਹਾ, ‘ਮੈਂ ਤਿੰਨ ਦਿਨ ਤੱਕ ਉੱਥੇ ਸੀ। ਰੋਹਿਤ ਸ਼ਰਮਾ ਤੇ ਰਾਹੁਲ ਦ੍ਰਾਵਿੜ ਨੇ ਫਾਈਨਲ ਤੋਂ ਪਹਿਲਾਂ ਤਿੰਨ ਦਿਨ ਤੱਕ ਰੋਜ਼ਾਨਾ ਪਿੱਚ ਦਾ ਨਿਰੀਖਣ ਕੀਤਾ। ਉਹ ਹਰ ਦਿਨ ਇੱਕ ਘੰਟੇ ਤੱਕ ਪਿੱਚ ਕੋਲ ਖੜ੍ਹੇ ਰਹਿੰਦੇ ਸਨ। ਮੈਂ ਪਿੱਚ ਨੂੰ ਆਪਣਾ ਰੰਗ ਬਦਲਦੇ ਦੇਖਿਆ। ਪਿੱਚ ’ਤੇ ਪਾਣੀ ਨਹੀਂ ਸੀ, ਟਰੈਕ ’ਤੇ ਘਾਹ ਨਹੀਂ ਸੀ। ਭਾਰਤ, ਆਸਟਰੇਲੀਆ ਨੂੰ ਧੀਮੀ ਪਿੱਚ ਦੇਣਾ ਚਾਹੁੰਦਾ ਸੀ। ਇਹ ਸੱਚ ਹੈ, ਭਾਵੇਂ ਲੋਕ ਇਸ ’ਤੇ ਯਕੀਨ ਨਾ ਕਰਨ।’

You must be logged in to post a comment Login