ਨਵੀਂ ਦਿੱਲੀ, 14 ਸਤੰਬਰ- ਕਾਂਗਰਸ ਤੇ ਭਾਜਪਾ ਨੇ 18 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਪੰਜ ਰੋਜ਼ਾ ਸੈਸ਼ਨ ਲਈ ਆਪਣੇ ਰਾਜ ਸਭਾ ਤੇ ਲੋਕ ਸਭਾ ਮੈਂਬਰਾਂ ਨੂੰ ਸਦਨ ਵਿੱਚ ਹਾਜ਼ਰ ਰਹਿਣ ਲਈ ਵ੍ਹਿਪ ਜਾਰੀ ਕੀਤਾ ਹੈ। ਕਾਂਗਰਸ ਅਨੁਸਾਰ ਇਸ ਵਿਸ਼ੇਸ਼ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਅਹਿਮ ਮੁੱਦਿਆਂ ’ਤੇ ਚਰਚਾ ਹੋਵੇਗੀ। ਕਾਂਗਰਸ ਵੱਲੋਂ ਜਾਰੀ ਤਿੰਨ ਸਤਰਾਂ ਦੇ ਵ੍ਹਿਪ ਵਿੱਚ ਕਿਹਾ ਗਿਆ ਹੈ,‘‘ਰਾਜ ਸਭਾ ਵਿੱਚ ਕਾਂਗਰਸ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 18 ਸਤੰਬਰ ਤੋਂ 22 ਸਤੰਬਰ, 2023 ਤਕ ਸਦਨ ਦੀ ਕਾਰਵਾਈ ਦੌਰਾਨ ਹਾਜ਼ਰ ਰਹਿਣ ਅਤੇ ਚਰਚਾ ਦੌਰਾਨ ਪਾਰਟੀ ਦੇ ਰੁਖ਼ ਦਾ ਸਮਰਥਨ ਕਰਨ। ਇਸੇ ਤਰ੍ਹਾਂ ਲੋਕ ਸਭਾ ਮੈਂਬਰਾਂ ਨੂੰ ਵੀ ਸੈਸ਼ਨ ਦੌਰਾਨ ਹਾਜ਼ਰ ਰਹਿਣ ਲਈ ਕਾਂਗਰਸ ਨੇ ਵ੍ਹਿਪ ਜਾਰੀ ਕੀਤਾ ਹੈ।

You must be logged in to post a comment Login