ਵਿਸਾਖੀ ‘ਤੇ ਕਈ ਕਿਸਾਨਾਂ ਵਲੋਂ ਖ਼ੁਦਕੁਸ਼ੀ

ਚੰਡੀਗੜ੍ਹ, 15 ਅਪ੍ਰੈਲ: ਵਿਸਾਖੀ ਦਾ ਤਿਉਹਾਰ ਖੁਸ਼ੀ ਦਾ ਤਿਉਹਾਰ ਹੈ ਪਰ ਇਸ ਵਾਰ ਇਹ ਕਿਸਾਨਾਂ ਲਈ ਚੰਗੀ ਨਹੀਂ ਬੁਰੀ ਖ਼ਬਰ ਲੈ ਕੇ ਪਹੁੰਚਿਆ ਹੈ।ਪੰਜਾਬ ਵਿਚ ਸੰਗਰੂਰ ਵਿਚ ਇਕ ਕਿਸਾਨ ਨੇ ਫਾਹਾ ਲਾ ਕੇ ਜਾਨ ਦਿੱਤੀ ਤੇ ਸੁਨਾਮ ਵਿਚ ਐਤਵਾਰ ਦੇਰ ਰਾਤ ਇਕ ਕਿਸਾਨ ਨੇ ਰੇਲ ਥੱਲੇ ਆ ਕੇ ਜਾਨ ਦੇ ਦਿੱਤੀ। ਬਰਨਾਲਾ ਵਿਚ ਵੀ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਸੀ। ਸੰਗਰੂਰ ਦੇ ਪਿੰਡ ਚੱਠਾ-ਨਨਹੇੜਾ ਦੇ ਕਿਸਾਨ ਸੁਖਦੇਵ ਸਿੰਘ ਦੇ ਘਰ ਵਿਚ ਪੱਖੇ ਨਾਲ ਫਾਹਾ ਲਾ ਕੇ ਅਪਣੀ ਜਾਨ ਦੇ ਦਿੱਤੀ। ਸੁਖਦੇਵ ਦੇ ਭਰਾ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਹੁਸ਼ਿਆਰ ਸਿੰਘ ਨੇ ਕਿਹਾ ਕਿ ਕਰਜ਼ੇ ਕਾਰਨ ਸੁਖਦੇਵ ਲੰਬੇ ਸਮੇਂ ਤੋਂ ਪ੍ਰੇਸ਼ਾਨ ਸੀ। ਮਾਨਸਾ ਵਿਚ ਪਿੰਡ ਜਵਾਹਰ ਕੇ ਦੇ ਇਕ ਕਿਸਾਨ ਪਰਮ ਸਿੰਘ ਨੇ ਰੇਲ ਥੱਲੇ ਆ ਕੇ ਜਾਨ ਦੇ ਦਿੱਤੀ। ਪਰਮ ਸਿੰਘ ਮੀਂਹ ਦੇ ਕਾਰਨ ਸਬਜ਼ੀ ਦੀ ਫਸਲ ਖਰਾਬ ਹੋਣ ਅਤੇ ਅੱਠ ਲੱਖ ਕਰਜ਼ੇ ਦੇ ਕਾਰਨ ਪ੍ਰੇਸ਼ਾਨ ਸੀ। ਐਤਵਾਰ ਦੇਰ ਸ਼ਾਮ ਉਸ ਦੀ ਲਾਸ਼ ਪਿੰਡ ਚਕੇਰੀਆਂ ਦੇ ਨਜ਼ਦੀਕ ਰੇਲਵੇ ਟਰੈਕ ‘ਤੇ ਮਿਲੀ। ਹਰਿਆਣਾ ਵਿਚ ਇਕ ਕਿਸਾਨ ਨੇ ਖੁਦਕਸ਼ੀ ਕਰ ਲਈ।ਗੋਹਾਨਾ ਵਿਚ ਇਕ ਨੇ ਨਹਿਰ ਵਿਚ ਛਾਲ ਮਾਰ ਦਿੱਤੀ।

You must be logged in to post a comment Login