ਵਿੱਤੀ ਸਾਲ 2022-23 ’ਚ ਆਰਥਿਕ ਵਾਧਾ ਦਰ 8 ਤੋਂ 8.5 ਫੀਸਦ ਰਹਿਣ ਦਾ ਅਨੁਮਾਨ

ਵਿੱਤੀ ਸਾਲ 2022-23 ’ਚ ਆਰਥਿਕ ਵਾਧਾ ਦਰ 8 ਤੋਂ 8.5 ਫੀਸਦ ਰਹਿਣ ਦਾ ਅਨੁਮਾਨ

ਨਵੀਂ ਦਿੱਲੀ, 31 ਜਨਵਰੀ-ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਬਜਟ ਪੂਰਵ ਆਰਥਿਕ ਸਮੀਖਆ ਪੇਸ਼ ਕੀਤੀ, ਜਿਸ ਵਿੱਚ ਵਿੱਤੀ ਸਾਲ 2022-23 ਵਾਸਤੇ ਸਰਕਾਰ ਦੇ ਬਜਟ ਤੋਂ ਪਹਿਲਾਂ ਅਰਥਵਿਵਸਥਾ ਦੀ ਸਥਿਤੀ ਦਾ ਬਿਓਰਾ ਦਿੱਤਾ ਗਿਆ। ਆਰਥਿਕ ਸਮੀਖਿਆ ਵਿੱਤੀ ਸਾਲ 2022-23 (ਅਪਰੈਲ 2022 ਤੋਂ ਮਾਰਚ 2023) ਵਿਚਕਾਰ ਭਾਰਤ ਦੀ ਅਰਥਵਿਵਸਥਾ 8 ਤੋਂ 8.5 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।  ਉਨ੍ਹਾਂ ਕਿਹਾ ਕਿ ਅਰਥਵਿਵਸਥਾ ਅਗਲੇ ਵਿੱਤੀ ਸਾਲ ਵਿੱਚ 8 ਤੋਂ 8.5 ਫੀਸਦੀ ਦੀ ਆਰਥਿਕ ਵਾਧਾ ਦਰ ਹਾਸਲ ਕਰਨ ਲਈ ਬੇਹਤਰ ਸਥਿਤੀ ਵਿੱਚ ਹੈ, ਜੋ ਵਿੱਤੀ ਵਰ੍ਹੇ 2022-23 ਦੀਆਂ ਚੁਣੌਤੀਆਂ ਨਾਲ ਸਿੱਝਣ ਦੇ ਸਮਰੱਥ ਹੈ।  ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਦੇ ਅਨੁਮਾਨ ਮੁਤਾਬਕ ਆਰਥਿਕ ਵਾਧਾ ਦਰ 9.2 ਫ਼ੀਸਦੀ ਰਹਿ ਸਕਦੀ ਹੈ। ਸਮੀਖਿਆ ਵਿੱਚ 2021-22 ਵਿੱਚ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਦੀ ਸਥਿਤੀ ਦੇ ਨਾਲ ਹੀ ਵਾਧੇ ਵਿੱਚ ਤੇਜ਼ੀ ਲਿਆਉਣ ਲਈ ਕੀਤੇ ਜਾਣ ਵਾਲੇ ਸੁਧਾਰਾਂ ਦਾ ਬਿਓਰਾ ਦਿੱਤਾ ਗਿਆ ਹੈ। ਵਿੱਤੀ ਸਾਲ 2020-21 ਵਿੱਚ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਵਿੱਚ 7.3 ਫੀਸਦ ਦੀ ਗਿਰਾਵਟ ਆਈ ਸੀ। ਆਰਥਿਕ ਸਮੀਖਿਆ ਅਰਥਵਿਵਸਥਾ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਸਪਲਾਈ-ਪੱਖ ਦੇ ਮੁੱਦਿਆਂ ਉੱਤੇ ਕੇਂਦਰਤ ਹੈ।

You must be logged in to post a comment Login