ਵੈਨਕੂਵਰ ਵਿੱਚ ਗੋਲੀਬਾਰੀ ਦੌਰਾਨ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਹਲਾਕ

ਵੈਨਕੂਵਰ ਵਿੱਚ ਗੋਲੀਬਾਰੀ ਦੌਰਾਨ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਹਲਾਕ

ਚੰਡੀਗੜ੍ਹ, 25 ਜੁਲਾਈ- ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਗੈਂਗਵਾਰ ਦੇ ਚਲਦਿਆਂ ਹੋਈ ਗੋਲੀਬਾਰੀ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਸਤਿੰਦਰ ਗਿੱਲ ਹਲਾਕ ਹੋ ਗੲੇੇ। ਇਹ ਦਾਅਵਾ ‘ਵੈਨਕੂਵਰ ਸਨ’ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਧਾਲੀਵਾਲ ਬ੍ਰਦਰਜ਼ ਕੀਪਰਜ਼ ਗਰੋਹ ਨਾਲ ਸਬੰਧ ਰੱਖਦਾ ਸੀ।  ਰਿਪੋਰਟ ਵਿੱਚ ਕਿਹਾ ਗਿਆ ਕਿ ਵੈਨਕੂਵਰ ਦੇ ਪਿੰਡ ਵਿਸਲਰ ਦੇ ਐਨ ਵਿਚਾਲੇ ਹੋਟਲ ਸਨਡਾਇਲ ਨੇੜੇ ਜਦੋਂ ਗੋਲੀਆਂ ਚੱਲੀਆਂ ਉਦੋਂ ਮਨਿੰਦਰ ਧਾਲੀਵਾਲ (29) ਨਾਲ ਉਸ ਦਾ ਦੋਸਤ ਸਤਿੰਦਰ ਗਿੱਲ ਵੀ ਮੌਜੂਦ ਸੀ। ਗਿੱਲ ਗਰੋਹ ਵਿੱਚ ਸ਼ਾਮਲ ਨਹੀਂ ਸੀ।’’ ਗੋਲੀਬਾਰੀ ਦੌਰਾਨ ਧਾਲੀਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਗਿੱਲ ਨੇ ਹਸਪਤਾਲ ਜਾ ਕੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜਿਆ। ਕੇਸ ਦੀ ਤਫ਼ਤੀਸ਼ ਕਰ ਰਹੀ ਟੀਮ ਨੇ ਕਿਹਾ ਕਿ ਗੋਲੀਬਾਰੀ ਦੋ ਧੜਿਆਂ ਦੀ ਗੈਂਗਵਾਰ ਦਾ ਸਿੱਟਾ ਹੈ।

You must be logged in to post a comment Login