ਵੈਸਟ ਇੰਡੀਜ਼ ਖਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ

ਵੈਸਟ ਇੰਡੀਜ਼ ਖਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ

ਮੁੰਬਈ, 25 ਸਤੰਬਰ : ਚੋਣਕਾਰਾਂ ਨੇ ਵੈਸਟ ਇੰਡੀਜ਼ ਖਿਲਾਫ਼ ਦੋ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਹੋਣਗੇ ਜਦੋਂਕਿ ਉਪ ਕਪਤਾਨ ਦੀ ਜ਼ਿੰਮੇਵਾਰੀ ਰਵਿੰਦਰ ਜਡੇਜਾ ਨੂੰ ਦਿੱਤੀ ਗਈ ਹੈ।ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੈਸਟ ਇੰਡੀਜ਼ ਖਿਲਾਫ਼ ਟੈਸਟ ਲਈ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਅਨਫਿਟ ਹਨ। ਅਗਰਕਰ ਨੇ ਉਮੀਦ ਜਤਾਈ ਕਿ ਪੰਤ ਦੱਖਣੀ ਅਫਰੀਕਾ ਖਿਲਾਫ਼ ਘਰੇਲੂ ਟੈਸਟ ਲੜੀ ਉਪਲਬਧ ਹੋਣਗੇ। ਟੈਸਟ ਲੜੀ ਲਈ ਕਰੁਣ ਨਾਇਰ ਤ ਅਭਿਮੰਨਿਊ ਈਸ਼ਵਰਨ ਨੂੰ ਬਾਹਰ ਕਰ ਦਿੱਤਾ ਹੈ ਜਦੋਂਕਿ ਦੇਵਦੱਤ ਪਡੀਕਲ ਨੂੰ ਟੀਮ ਵਿਚ ਥਾਂ ਦਿੱਤੀ ਗਈ ਹੈ। ਵਿਕਟਕੀਪਰ ਧਰੁਵ ਜੁਰੇਲ ਅਤੇ ਐੱਨ. ਜਗਦੀਸਨ ਨੂੰ ਟੀਮ ‘ਚ ਜਗ੍ਹਾ ਦਿੱਤੀ ਗਈ ਹੈ।

You must be logged in to post a comment Login