ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ ’ਤੇ ਜੁਟੀਆਂ ਸਿਆਸੀ ਪਾਰਟੀਆਂ

ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ ’ਤੇ ਜੁਟੀਆਂ ਸਿਆਸੀ ਪਾਰਟੀਆਂ

ਨਵੀਂ ਦਿੱਲੀ, 17 ਮਾਰਚ- ਦੁਨੀਆ ਦੇ ਸਭ ਤੋਂ ਵੱਡੇ ਚੋਣ ਉਤਸਵ ਦੀਆਂ ਤਿਆਰੀਆਂ ਸ਼ੁਰੂ ਹੋਣ ਸਾਰ ਸਿਆਸੀ ਪਾਰਟੀਆਂ ਵੋਟਰਾਂ ਨੂੰ ਮਨੋਵਿਗਿਆਨਕ ਤੌਰ ’ਤੇ ਪ੍ਰਭਾਵਿਤ ਕਰਨ ਲਈ ਵ੍ਹਟਸਐਪ ਵਰਗੇ ਹੋਰ ਸੋਸ਼ਲ ਮੀਡੀਆ ‘ਮੈਸੇਜਿੰਗ’ ਪਲੈਟਫਾਰਮਾਂ ਦਾ ਸਹਾਰਾ ਲੈ ਰਹੀਆਂ ਹਨ। ਇਸ਼ਤਿਹਾਰੀ ਅਤੇ ਸਿਆਸੀ ਪੰਡਤਾਂ ਨੇ ਇਹ ਜਾਣਕਾਰੀ ਦਿੱਤੀ। ਸਿਆਸੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪੋ-ਆਪਣੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਅਤੇ ਵੋਟਰਾਂ ਤੋਂ ਸਮਰਥਨ ਲੈਣ ਲਈ ਸੋਸ਼ਲ ਮੀਡੀਆ ਦੀ ਵੱਡੇ ਪੱਧਰ ’ਤੇ ਵਰਤੋਂ ਕਰ ਰਹੀਆਂ ਹਨ। ) ਵ੍ਹਟਸਐਪ ’ਤੇ ‘ਪ੍ਰਧਾਨ ਮੰਤਰੀ ਵੱਲੋਂ ਪੱਤਰ’ ਭੇਜ ਕੇ ਵੋਟਰਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਨਰਿੰਦਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਵੋਟਰਾਂ ਤੋਂ ‘ਫੀਡਬੈਕ’ ਲੈ ਰਹੀ ਹੈ। ਇਸੇ ਦੌਰਾਨ ਕਾਂਗਰਸ ‘ਰਾਹੁਲ ਗਾਂਧੀ ਵ੍ਹਟਸਐਪ ਗਰੁੱਪ’ ਚਲਾ ਰਹੀ ਹੈ ਜਿਸ ਵਿੱਚ ਰਾਹੁਲ ਲੋਕਾਂ ਨਾਲ ਸੰਵਾਦ ਰਚਾਉਂਦੇ ਹਨ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਵ੍ਹਟਸਐਪ ’ਤੇ ਸੂਚਨਾ ਦੇ ਪ੍ਰਸਾਰ ਦੀ ਜ਼ਿਲ੍ਹਾ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਲੋਕਾਂ ਤੱਕ ਪਹੁੰਚ ਸਕੇ ਅਤੇ ਪਾਰਟੀ ਦੇ ਵੋਟ ਆਧਾਰ ਨੂੰ ਮਜ਼ਬੂਤ ​​ਕੀਤਾ ਜਾ ਸਕੇ।

You must be logged in to post a comment Login