ਵੋਟ ਚੋਰੀ ਨੁੂੰ ਭਾਜਪਾ ਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਦੱਸਿਆ : ਰਾਹੁਲ ਗਾਂਧੀ

ਵੋਟ ਚੋਰੀ ਨੁੂੰ ਭਾਜਪਾ ਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਦੱਸਿਆ : ਰਾਹੁਲ ਗਾਂਧੀ

ਨਵੀਂ ਦਿੱਲੀ, 24 ਅਗਸਤ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਬਿਹਾਰ ਦੇ ਸਾਰੇ ਹਲਕਿਆਂ ’ਚ ਵਿਧਾਨ ਸਭਾ ਚੋਣਾਂ ਲਈ ‘ਇੰਡੀਆ’ ਗੱਠਜੋੜ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਨਤੀਜੇ ਸਾਰਥਕ ਹੋਣਗੇ।’ਵੋਟ ਅਧਿਕਾਰ ਯਾਤਰਾ’ ਦੌਰਾਨ ਬਿਹਾਰ ਦੇ ਅਰਰੀਆ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨੇ ਚੋਣ ਕਮਿਸ਼ਨ ਅਤੇ ਭਾਜਪਾ ਵਿਚਕਾਰ ਕਥਿਤ ਮਿਲੀਭੁਗਤ ਹੋਣ ਦਾ ਦੋਸ਼ ਲਗਾਇਆ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਾਲ ਦੇ ਅੰਤ ਵਿੱਚ ਚੋਣਾਂ ਲਈ ਇੰਡੀਆ ਗੱਠਜੋੜ ਇੱਕ ਸਾਂਝਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਲੈ ਕੇ ਆਵੇਗਾ। ਗਾਂਧੀ ਨੇ ਕਿਹਾ, “ਇੰਡੀਆ ਗੱਠਜੋੜ ਬਿਹਾਰ ਅਸੈਂਬਲੀ ਚੋਣਾਂ ਲਈ ਜਲਦੀ ਹੀ ਇੱਕ ਸਾਂਝਾ ਚੋਣ ਮਨੋਰਥ ਪੱਤਰ ਲੈ ਕੇ ਆਵੇਗਾ। ਸਾਰੇ ਹਲਕਿਆਂ ਵਿੱਚ ਵਿਰੋਧੀ ਗੱਠਜੋੜ ਇਕਜੁੱਟ ਹੋ ਕੇ ਕੰਮ ਕਰ ਰਿਹਾ ਹੈ ਅਤੇ ਨਤੀਜੇ ਸਾਰਥਕ ਹੋਣਗੇ।”

You must be logged in to post a comment Login