ਵੱਧ ਟੈਸਟ ਮੈਚ ਖੇਡਣ ਵਾਲੇ ਖਿਡਾਰੀ ਲਈ ਫੀਸ ਤਿੰਨ ਗੁਣਾ ਵਧੀ

ਵੱਧ ਟੈਸਟ ਮੈਚ ਖੇਡਣ ਵਾਲੇ ਖਿਡਾਰੀ ਲਈ ਫੀਸ ਤਿੰਨ ਗੁਣਾ ਵਧੀ

ਨਵੀਂ ਦਿੱਲੀ, 10 ਮਾਰਚ- ਟੈਸਟ ਕ੍ਰਿਕਟ ਨੂੰ ਤਰਜੀਹ ਦੇਣ ਦੀ ਗੱਲ ’ਤੇ ਅਮਲ ਕਰਦਿਆਂ ਭਾਰਤੀ ਕ੍ਰਿਕਟ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਉਨ੍ਹਾਂ ਖਿਡਾਰੀਆਂ ਲਈ ਮੌਜੂਦਾ ਫੀਸ 15 ਲੱਖ ਰੁਪਏ ਤੋਂ ਵਧਾ ਕੇ 45 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ ਜੋ ਹਰ ਸੈਸ਼ਨ ’ਚ ਘੱਟ ਤੋਂ ਘੱਟ 7 ਮੈਚ ਖੇਡਦੇ ਹਨ। ਇੱਕ ਟੈਸਟ ਖਿਡਾਰੀ ਜੋ ਇੱਕ ਸੈਸ਼ਨ ’ਚ ਤਕਰੀਬਨ 10 ਟੈਸਟ ਮੈਚਾਂ ’ਚ ਹਿੱਸਾ ਲੈਂਦਾ ਹੈ, ਉਸ ਨੂੰ 4.50 ਕਰੋੜ ਰੁਪਏ ਦੀ ਮੋਟੀ ਫੀਸ ਮਿਲੇਗੀ। ਇਹ ਰਾਸ਼ੀ ਉਸ ਫੀਸ ਤੋਂ ਵੱਖਰੀ ਹੋਵੇਗੀ ਜੋ ਖਿਡਾਰੀ ਨੂੰ ਸਾਲਾਨਾ ਕੇਂਦਰੀ ਕਰਾਰ ਤਹਿਤ ਮਿਲਦੀ ਹੈ। ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਬੀਸੀਬੀਆਈ ਦੇ ਕਦਮ ਦਾ ਸਵਾਗਤ ਕਰਦਿਆਂ ਇਸ ਨੂੰ ਕ੍ਰਿਕਟ ਦੀ ਸਭ ਤੋਂ ਮੁਸ਼ਕਲ ਵੰਨਗੀ ਖੇਡਣ ਵਾਲੇ ਖਿਡਾਰੀਆਂ ਲਈ ਇਨਾਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਚੰਗਾ ਲੱਗਾ ਕਿ ਕ੍ਰਿਕਟ ਦੀ ਸਭ ਤੋਂ ਔਖੀ ਵੰਨਗੀ ਨੂੰ ਇਹ ਮਾਣ ਦਿੱਤਾ ਹੈ।

You must be logged in to post a comment Login