ਨਵੀਂ ਦਿੱਲੀ— ਤਾਮਿਲਨਾਡੂ ਦੀ ਇੰਟੈਗਰਲ ਕੋਚ ਫੈਕਟਰੀ ਨੇ ਟਰੇਨ-18 ਨਾਂ ਦੀ ਇਕ ਅਜਿਹੀ ਟਰੇਨ ਦਾ ਨਿਰਮਾਣ ਕੀਤਾ ਹੈ, ਜੋ ਬੁਲੇਟ ਟਰੇਨ ਵਰਗੀ ਦਿਸਦੀ ਹੈ। ਇਸ ਟਰੇਨ ਦਾ ਟਰਾਇਲ ਜਲਦ ਹੀ ਹੋਣ ਵਾਲਾ ਹੈ। ਇਹ ਟਰੇਨ ਪੂਰੀ ਤਰ੍ਹਾਂ ਕੰਪਿਊਟਰੀਕ੍ਰਿਤ ਹੈ, ਜਿਸ ਨੂੰ ਚਲਾਉਣ ਲਈ ਇੰਜਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਭਾਰਤ ਦੀ ਪਹਿਲੀ ਅਜਿਹੀ ਟਰੇਨ ਹੋਵੇਗੀ। ਟਰੇਨ-18 ਨੂੰ ਸ਼ਤਾਬਦੀ ਐਕਸਪ੍ਰੈੱਸ ਦੇ ਮਾਰਗਾਂ ‘ਤੇ ਚਲਾਇਆ ਜਾਵੇਗਾ, ਜਿਨ੍ਹਾਂ ‘ਚ ਫਿਲਹਾਲ ਦਿੱਲੀ-ਭੋਪਾਲ, ਚੇਨਈ-ਬੇਂਗਲੁਰੂ ਅਤੇ ਮੁੰਬਈ-ਅਹਿਮਦਾਬਾਦ ਸ਼ਾਮਲ ਹਨ। 16 ਕੋਚਾਂ ਵਾਲੀ ਇਸ ਟਰੇਨ ‘ਚ ਕਈ ਅਰਾਮਦਾਇਕ ਸਹੂਲਤਾਂ ਸ਼ਾਮਲ ਕੀਤਆਂ ਗਈਆਂ ਹਨ ਅਤੇ ਪੁਰਾਣੀਆਂ ਟਰੇਨਾਂ ਨਾਲੋਂ ਇਸ ‘ਚ ਸਫਰ ਦਾ ਸਮਾਂ ਵੀ 10-15 ਫੀਸਦੀ ਘੱਟ ਲੱਗੇਗਾ। ਇਸ ਟਰੇਨ ਨੂੰ ਵਿਸ਼ੇਸ਼ ਤੌਰ ‘ਤੇ ਬੁਲੇਟ ਟਰੇਨ ਦੇ ਮਾਡਲ ‘ਤੇ ਤਿਆਰ ਕੀਤਾ ਗਿਆ ਹੈ। ਇੰਟੈਗਰਲ ਕੋਚ ਫੈਕਟਰੀ ਦੇ ਪ੍ਰਬੰਧਕ ਨਿਰਦੇਸ਼ਕ ਸੁਧਾਂਸ਼ੂ ਮਣੀ ਮੁਤਾਬਕ, ਟਰੇਨ-18 ਦੇ ਨਿਰਮਾਣ ‘ਤੇ ਤਕਰੀਬਨ 100 ਕਰੋੜ ਰੁਪਏ ਦਾ ਖਰਚ ਆਇਆ ਹੈ। ਇਸ ਟਰੇਨ ‘ਚ 16 ਏ. ਸੀ. ਕੋਚ ਅਤੇ ਦੋ ਹੋਰ ਕਲਾਸ ਦੇ ਕੋਚ ਲਗਾਏ ਗਏ ਹਨ। ਇਸ ਖਾਸ ਟਰੇਨ ਦੀ ਰਫਤਾਰ ਸ਼ਤਾਬਦੀ ਅਤੇ ਰਾਜਧਾਨੀ ਨਾਲੋਂ ਜ਼ਿਆਦਾ ਹੋਵੇਗੀ, ਯਾਨੀ 140 ਤੋਂ 220 ਕਿਲੋਮੀਟਰ ਤਕ ਹੋਵੇਗੀ।

You must be logged in to post a comment Login