ਰਾਂਚੀ – ਮਣੀਪੁਰ ਅਤੇ ਮੇਰਠ ’ਚ ਔਰਤਾਂ ਨਾਲ ਦਰਿੰਦਗੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਝਾਰਖੰਡ ਦੇ ਗਿਰਿਡੀਹ ਤੋਂ ਵੀ ਇਕ ਅਜਿਹੀ ਹੀ ਘਿਣਾਉਣੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਸਰਿਆ ਥਾਣੇ ਅਧੀਨ ਪੈਂਦੇ ਕੋਵਡਿਆ ਟੋਲਾ ’ਚ ਬੁੱਧਵਾਰ ਦੀ ਰਾਤ ਇਕ ਦਲਿਤ ਔਰਤ ਨੂੰ ਨਗਨ ਕਰ ਕੇ ਦਰੱਖਤ ਨਾਲ ਬੰਨ੍ਹ ਕੇ ਕੁੱਟਨ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਸ ਇਸ ਮਾਮਲੇ ’ਚ ਔਰਤ ਦੇ ਬਿਆਨਾਂ ਦੇ ਆਧਾਰ ’ਤੇ 2 ਲੋਕਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਬੁਰੀ ਤਰ੍ਹਾਂ ਜ਼ਖ਼ਮੀ ਔਰਤ ਦਾ ਇਲਾਜ ਸਰਿਆ ਦੇ ਦੇਵਕੀ ਹਸਪਤਾਲ ’ਚ ਕੀਤਾ ਜਾ ਰਿਹਾ ਹੈ। ਪੀੜਤ ਔਰਤ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਅਚਾਨਕ ਕੋਵਡਿਆ ਟੋਲਾ ਦੇ ਕੁਝ ਪੁਰਸ਼ ਅਤੇ ਔਰਤਾਂ ਉਸ ਦੇ ਘਰ ਆਏ ਅਤੇ ਜਬਰਨ ਕੱਪੜੇ ਨਾਲ ਮੂੰਹ ਬੰਨ੍ਹ ਕੇ ਉਸ ਨੂੰ ਘਰ ਤੋਂ ਲਗਭਗ 500 ਮੀਟਰ ਦੂਰ ਜੰਗਲ ਵੱਲ ਲੈ ਗਏ। ਉੱਥੇ ਇਕ ਦਰੱਖਤ ਨਾਲ ਬੰਨ੍ਹ ਕੇ ਉਸ ’ਤੇ ਲੱਤਾਂ-ਘਸੁੰਨ ਵਰ੍ਹਾਉਣ ਲੱਗੇ। ਇਸ ਦੌਰਾਨ ਉਸ ਦੇ ਕੱਪੜੇ ਉਤਾਰ ਦਿੱਤੇ ਗਏ। ਜਿਸ ਤੋਂ ਬਾਅਦ ਔਰਤ ਬੇਹੋਸ਼ ਹੋ ਗਈ। ਮਾਮਲੇ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਸਰਿਆ ਪੁਲਸ ਨੇ ਔਰਤ ਨੂੰ ਆਪਣੀ ਸੁਰੱਖਿਆ ’ਚ ਲੈ ਕੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਾਇਆ। ਉੱਥੇ ਹੀ ਘਟਨਾ ਦੇ ਕਾਰਨ ਬਾਰੇ ਪੀੜਤ ਔਰਤ ਕੁਝ ਸਪੱਸ਼ਟ ਨਹੀਂ ਦੱਸ ਸਕੀ। ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਕਤ ਔਰਤ ਦੇ ਨਾਜਾਇਜ਼ ਸੰਬਧ ਸੀ। ਸ਼ਾਇਦ ਇਸੇ ਲਈ ਗੁੱਸਾਏ ਲੋਕਾਂ ਨੇ ਉਸ ਨਾਲ ਅਜਿਹਾ ਕੀਤਾ ਹੈ।
ਸ਼ਰਮਨਾਕ! ਅਨੁਸੂਚਿਤ ਜਾਤੀ ਦੀ ਔਰਤ ਨੂੰ ਨਗਨ ਅਵਸਥਾ ‘ਚ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ added by G-Kamboj on
View all posts by G-Kamboj →

You must be logged in to post a comment Login