ਸ਼ਾਹਰੁਖ਼ ਖ਼ਾਨ ਦੀ ਪਤਨੀ ਗੌਰੀ ਖ਼ਾਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਸ਼ਾਹਰੁਖ਼ ਖ਼ਾਨ ਦੀ ਪਤਨੀ ਗੌਰੀ ਖ਼ਾਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਲਖਨਊ, 2 ਮਾਰਚ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਤੇ ਤੁਲਸੀਆਨੀ ਗਰੁੱਪ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਸਮੇਤ ਦੋ ਅਧਿਕਾਰੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਗੌਰੀ ਤੁਲਸਿਆਨੀ ਗਰੁੱਪ ਦੀ ਬ੍ਰਾਂਡ ਅੰਬੈਸਡਰ ਹੈ। ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣੇ ‘ਚ 25 ਫਰਵਰੀ ਨੂੰ ਸ਼ਿਕਾਇਤ ‘ਤੇ ਗੌਰੀ ਦੇ ਨਾਲ-ਨਾਲ ਨਿਰਮਾਣ ਕੰਪਨੀ ਤੁਲਸਿਆਨੀ ਕੰਸਟ੍ਰਕਸ਼ਨ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਦੇ ਚੀਫ ਮੈਨੇਜਿੰਗ ਡਾਇਰੈਕਟਰ ਅਨਿਲ ਕੁਮਾਰ ਤੁਲਸਿਆਨੀ ਅਤੇ ਡਾਇਰੈਕਟਰ ਮਹੇਸ਼ ਤੁਲਸਿਆਨੀ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਹ ਕੇਸ ਮੁੰਬਈ ਦੇ ਕਾਰੋਬਾਰੀ ਕਿਰੀਟ ਜਸਵੰਤ ਦੀ ਸ਼ਾਕਾਇਤ ’ਤੇ ਦਰਜ ਕੀਤਾ ਗਿਆ ਹੈ। ਜਸਵੰਤ ਦਾ ਇਲਜ਼ਾਮ ਹੈ ਕਿ ਗੌਰੀ ਖਾਨ ਤੁਲਸਿਆਨੀ ਗਰੁੱਪ ਦੀ ਬ੍ਰਾਂਡ ਅੰਬੈਸਡਰ ਹੈ ਅਤੇ ਉਸ ਵੱਲੋਂ ਦਿੱਤੇ ਇਸ਼ਤਿਹਾਰ ‘ਤੇ ਵਿਸ਼ਵਾਸ ਕਰਦੇ ਹੋਏ ਉਸ ਨੇ ਸਾਲ 2015 ਵਿੱਚ ਲਖਨਊ ਵਿੱਚ ਤੁਲਸਿਆਨੀ ਗਰੁੱਪ ਦੇ ਪ੍ਰਾਜੈਕਟ ਵਿੱਚ ਫਲੈਟ ਬੁੱਕ ਕਰਵਾਇਆ ਸੀ। ਜਸਵੰਤ ਅਨੁਸਾਰ ਉਸ ਨੇ ਫਲੈਟ ਦੀ ਬੁਕਿੰਗ ਲਈ ਤੁਲਸਿਆਨੀ ਗਰੁੱਪ ਨੂੰ 85 ਲੱਖ 46 ਹਜ਼ਾਰ ਰੁਪਏ ਅਦਾ ਕੀਤੇ ਸਨ, ਫਿਰ ਵੀ ਕੰਪਨੀ ਨੇ ਉਸ ਨੂੰ ਫਲੈਟ ਦਾ ਕਬਜ਼ਾ ਨਹੀਂ ਦਿੱਤਾ।

You must be logged in to post a comment Login