ਸਪੈਮ ਕਾਲ ਕਰਨ ਵਾਲੀਆਂ ਗ਼ੈਰ-ਰਜਿਸਟਰਡ ਯੂਨਿਟਾਂ ਦੇ ਕੁਨੈਕਸ਼ਨ ਕੱਟਣ ਦਾ ਨਿਰਦੇਸ਼

ਸਪੈਮ ਕਾਲ ਕਰਨ ਵਾਲੀਆਂ ਗ਼ੈਰ-ਰਜਿਸਟਰਡ ਯੂਨਿਟਾਂ ਦੇ ਕੁਨੈਕਸ਼ਨ ਕੱਟਣ ਦਾ ਨਿਰਦੇਸ਼

ਨਵੀਂ ਦਿੱਲੀ, 13 ਅਗਸਤ- ਦੂਰਸੰਚਾਰ ਰੈਗੂਲੇਟਰੀ ਟ੍ਰਾਈ ਨੇ ਮੰਗਲਵਾਰ ਨੂੰ ਦੂਰਸੰਚਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਕਿ ਅਣਚਾਹੀਆਂ (ਸਪੈਮ ਕਾਲਾਂ) ਕਰਨ ਵਾਲੀਆਂ ਗ਼ੈਰ-ਰਜਿਸਟਰਡ ਟੈਲੀਮਾਰਕਿਟਿੰਗ ਕੰਪਨੀਆਂ ਦੇ ਸਾਰੇ ਦੂਰਸੰਚਾਰ ਸੰਸਾਧਨਾ ਦਾ ਕੁਨੈਕਸ਼ਨ ਕੱਟਣ ਦੇ ਨਾਲ-ਨਾਲ ਉਨ੍ਹਾਂ ਨੂੰ ਦੋ ਸਾਲ ਲਈ ਕਾਲੀ ਸੂਚੀ ’ਚ ਪਾਇਆ ਜਾਵੇ। ਇਸ ਦੇ ਨਾਲ ਹੀ ਟ੍ਰਾਈ ਨੇ ਕੰਪਨੀਆਂ ਨੂੰ ਇਨ੍ਹਾਂ ਹੁਕਮਾਂ ਦਾ ਤੁਰੰਤ ਪਾਲਣ ਅਤੇ ਕੀਤੀ ਗਈ ਕਾਰਵਾਈ ਬਾਰੇ ਪਹਿਲ ਦੇ ਅਧਾਰ ’ਤੇ ਬਿਓਰਾ ਦੇਣ ਲਈ ਵੀ ਕਿਹਾ ਹੈ। ਟ੍ਰਾਈ ਨੇ ਦੂਰਸੰਚਾਰ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਗ਼ੈਰ-ਰਜਿਸਟਰਡ ਟੈਲੀਮਾਰਕਿਟਿੰਗ ਕੰਪਨੀਆਂ ਵੱਲੋਂ ਉਪਭੋਗਤਾਵਾਂ ਨੂੰ ਕੀਤੀਆਂ ਜਾਣ ਵਾਲੀਆਂ ਕਾਲਾਂ ਵਿਚ ਕਮੀ ਆਵੇਗੀ। ਇਸ ਸਬੰਧ ਵਿਚ ਹੋਈ ਬੈਠਕ ਦੌਰਾਨ ਏਅਰਟੈੱਲ, ਬੀਐੱਸਐੱਨਐੱਲ, ਰਿਲਾਂਇਸ ਜੀਓ, ਟਾਟਾ ਟੈਲੀਸਰਵਿਸਿਜ਼, ਵੋਡਾਫੋਨ ਆਈਡੀਆ ਲਿਮਿਟਡ, ਕਿਉਟੀਐੱਲ, ਵੀਕਾਨ ਮੋਬਾਈਲ ਅਤੇ ਇੰਨਫ੍ਰਾ ਪ੍ਰਾਈਵੇਟ ਲਿਮੀਟਡ ਦੇ ਅਧਿਕਾਰੀਆਂ ਲੇ ਸ਼ਿਰਕਤ ਕੀਤੀ।

You must be logged in to post a comment Login