ਸਮੁੰਦਰ ‘ਚ ਫਸੇ ਭਾਰਤੀ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਬਚਾਇਆ ਗਿਆ

ਸਮੁੰਦਰ ‘ਚ ਫਸੇ ਭਾਰਤੀ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਬਚਾਇਆ ਗਿਆ

ਸਿਡਨੀ- ਗੋਲਡਨ ਗਲੋਬ ਰੇਸ 2018 ‘ਚ ਸ਼ਾਮਲ ਹੋਣ ਵਾਲੇ ਭਾਰਤੀ ਮੂਲ ਦੇ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਗੋਲਡਨ ਗਲੋਬ ਰੇਸ ਵਿਚ ਹਿੱਸਾ ਲੈਣ ਦੌਰਾਨ ਸਮੁੰਦਰ ਵਿਚ ਤੇਜ਼ ਲਹਿਰਾਂ ਉਠਣ ਕਾਰਨ ਉਨ੍ਹਾਂ ਦੀ ਕਿਸ਼ਤੀ ਦਾ ਸਤੰਭ ਟੁੱਟ ਗਿਆ ਸੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਅਭਿਲਾਸ਼ ਟੋਮੀ ਸੋਮਵਾਰ ਨੂੰ ਦੱਖਣੀ ਹਿੰਦ ਮਹਾਸਾਗਰ ਤੋਂ ਸੁਰੱਖਿਅਤ ਬਾਹਰ ਲਿਆਂਦਾ ਗਿਆ। ਤੇਜ਼ ਹਵਾਵਾਂ ਅਤੇ 14 ਕਿਲੋਮੀਟਰ ਉੱਚੀਆਂ ਉੱਠੀਆਂ ਲਹਿਰਾਂ ਨੇ ਅਭਿਲਾਸ਼ ਟੋਮੀ ਦੀ ਕਿਸ਼ਤੀ ਨੂੰ ਉਲਟਾ ਦਿੱਤਾ ਸੀ। ਗੋਲਡਨ ਗਲੋਬਲ ਸਮੁੰਦਰੀ ਮਾਰਗ ਤੋਂ ਪੂਰੀ ਦੁਨੀਆ ਦਾ ਚੱਕਰ ਲਾਉਣ ਵਾਲੀ ਰੇਸ ਹੈ, ਜਿਸ ਵਿਚ ਮੁਕਾਬਲੇਬਾਜ਼ ਆਪਣੀ ਕਿਸ਼ਤੀ ‘ਤੇ ਇਕੱਲੇ ਹੁੰਦੇ ਹਨ। ਟੋਮੀ ਦੀ ਕਿਸ਼ਤੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ 1900 ਨੋਟੀਕਲ ਮੀਲ ਦੀ ਦੂਰੀ ‘ਤੇ ਤੂਫਾਨ ਕਾਰਨ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਟੋਮੀ ਆਪਣੇ ਹਾਦਸਾਗ੍ਰਸਤ ਕਿਸ਼ਤੀ ‘ਤੇ ਗੰਭੀਰ ਸੱਟਣ ਨਾਲ ਜ਼ਿੰਦਗੀ ਅਤੇ ਮੌਤ ਦੀ ਜੰਗ ਸਮੁੰਦਰ ਵਿਚ ਲੜ ਰਹੇ ਸਨ। ਇਸ ਬਚਾਅ ਮਿਸ਼ਨ ਦੀ ਦੇਖ-ਰੇਖ ਆਸਟ੍ਰੇਲੀਆ ਰੇਸਕਿਊ ਕਾਰਡੀਨੇਸ਼ਨ ਸੈਂਟਰ ਸਮੇਤ ਕਈ ਹੋਰ ਏਜੰਸੀਆਂ ਆਸਟ੍ਰੇਲੀਆ ਦੇ ਰੱਖਿਆ ਵਿਭਾਗ ਅਤੇ ਭਾਰਤੀ ਜਲ ਸੈਨਾ ਦੀ ਮਦਦ ਨਾਲ ਕਰ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਨੇ ਬਚਾਅ ਮਿਸ਼ਨ ਲਈ ਆਪਣਾ ਪੀ-8ਆਈ ਜਹਾਜ਼ ਤਾਇਨਾਤ ਕੀਤਾ ਸੀ। ਇਸ ਮੁਹਿੰਮ ‘ਚ ਫਰਾਂਸ ਦਾ ਜੰਗੀ ਜਹਾਜ਼ ਓਸੀਰਿਸ ਵੀ ਤਾਇਨਾਤ ਕੀਤਾ ਗਿਆ ਸੀ।

You must be logged in to post a comment Login