ਲੁਧਿਆਣਾ, 13 ਦਸੰਬਰ (ਰਣਜੀਤ ਸਿੰਘ ਖਾਲਸਾ)- ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਪ੍ਰਧਾਨ ਸ.ਸੁਲੱਖਣ ਸਿੰਘ ਸਮਰਾ,ਜਨਰਲ ਸਕੱਤਰ ਸ.ਗੁਰਦੀਪ ਸਿੰਘ ਸਮਰਾ ਅਤੇ ਕੌਸਲ ਦੇ ਇੰਡੀਆ ਚੈਪਟਰ ਦੇ ਪ੍ਰਮੁੱਖ ਸ.ਤਰਨਦੀਪ ਸਿੰਘ ਸੰਧਰ ਨੇ ਸਾਂਝੇ ਤੌਰ ਤੇ ਸਮੂਹ ਪੰਜਾਬੀ ਐਨ.ਆਰ.ਆਈਜ਼ ਵੱਲੋ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਆਪਣੀ ਦਿਲੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਿਆ ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰੀ ਇੱਕਜੁੱਟਤਾ ਤੇ ਸ਼ਾਤਮਈ ਢੰਗ ਨਾਲ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਲੜੇ ਗਏ ਸ਼ੰਘਰਸ਼ ਵਿੱਚ ਫ਼ਤਿਹ ਪ੍ਰਾਪਤ ਕਰਨਾ ਕਿਸਾਨਾਂ ਦੀ ਵੱਡੀ ਇਤਿਹਾਸਕ ਜਿੱਤ ਹੈ।ਕੌਂਸਲ ਦੇ ਸਮੂਹ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋ ਖੇਤੀਬਾੜੀ ਸਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਬਿਨ੍ਹਾਂ ਸ਼ਰਤ ਵਾਪਸ ਲੈਣਾ ਇੱਕ ਸ਼ਲਾਘਾਯੋਗ ਕਾਰਜ ਹੈ।ਆਪਣੀ ਗੱਲਬਾਤ ਦੌਰਾਨ ਸਿੱਖ ਕੌਸਲ ਆਫ਼ ਸਕਾਟਲੈਂਡ ਦੇ ਪ੍ਰਧਾਨ ਸ.ਸੁਲੱਖਣ ਸਿੰਘ ਸਮਰਾ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪਿਛਲੇ ਲੰਮੇ ਸਮੇਂ ਤੋ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾ ਨੂੰ ਰੱਦ ਕਰਵਾਉਣ ਲਈ ਚੱਲਿਆ ਕਿਸਾਨੀ ਮੋਰਚਾ ਕੇਵਲ ਇੱਕ ਕਿਸਾਨ ਮੋਰਚਾ ਨਹੀਂ ਸੀ ਬਲਕਿ ਸਮੂਹ ਦੇਸ਼ਵਾਸੀਆਂ ਦਾ ਸਾਂਝਾ ਮੋਰਚਾ ਬਣ ਗਿਆ ਸੀ, ਕਿਉਂ ਕਿ ਕਿਸਾਨਾਂ ਦੇ ਨਾਲ ਨਾਲ ਦੇਸ਼ ਵਿਦੇਸ਼ ਅੰਦਰ ਵੱਸਦੇ ਵੱਖ ਵੱਖ ਧਰਮਾਂ ਦੇ ਲੋਕ ਕੇਦਰ ਸਰਕਾਰ (ਭਾਰਤ ਸਰਕਾਰ ) ਦੇ ਖਿਲਾਫ ਖੁੱਲ ਕੇ ਆਪਣੀ ਆਵਾਜ ਬੁਲੰਦ ਕਰਨ ਲਈ ਸ਼ੰਘਰਸ਼ ਵਿੱਚ ਵੱਡੇ ਪੱਧਰ ਸ਼ਾਮਿਲ ਹੋ ਗਏ ਸਨ।ਉਨ੍ਹਾਂ ਨੇ ਕਿਸਾਨੀ ਮੋਰਚੇ ਦੀ ਜਿੱਤ ਵਿੱਚ ਆਪਣੀਆਂ ਸ਼ਹਾਦਤਾਂ ਦੇਣ ਵਾਲੇ ਅਣਖੀ ਕਿਸਾਨ ਵੀਰਾਂ ਦੀ ਕੁਰਬਾਨੀ ਨੂੰ ਸਿੱਜਦਾ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਵੱਡੀ ਪ੍ਰਾਪਤੀ ਨੂੰ ਫ਼ਤਹਿ ਦਿਵਸ ਦੇ ਰੂਪ ਵੱਜੋਂ ਮਨਾ ਰਹੇ ਹਾਂ। ਇਸ ਦੌਰਾਨ ਕੌਂਸਲ ਦੇ ਸਮੂਹ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਆਪਣੀ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਇੱਕਜੁੱਟਤਾ ਨੂੰ ਕਾਇਮ ਰੱਖਦਿਆਂ ਹੋਇਆ ਆਪਣੇ ਹੱਕਾਂ ਦੀ ਰਾਖੀ ਲਈ ਪੂਰੀ ਵਿਉਤਬੰਦੀ ਨਾਲ ਆਗਾਮੀ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੌਣਾਂ ਵਿੱਚ ਭਾਗ ਲੈਣ ਤਾਂ ਕਿ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੇ ਭਵਿੱਖ ਨੂੰ ਹੋਰ ਉੱਜਵਲ ਬਣਾਇਆ ਜਾ ਸਕੇ। ਜਿਸ ਦੇ ਲਈ ਸੰਸਾਰ ਭਰ ਵਿੱਚ ਵੱਸਦਾ ਸਮੁੱਚਾ ਪੰਜਾਬੀ ਐਨ.ਆਰ.ਆਈ ਭਾਈਚਾਰਾ ਉਨ੍ਹਾਂ ਨੂੰ ਹਰ ਪੱਖੋਂ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login