ਸਰਕਾਰੀ ਨਰਸਿੰਗ ਕਾਲਜ ਪਟਿਆਲਾ ’ਚ ਯੋਗਾ ਦਿਵਸ ਮਨਾਇਆ

 ਸਰਕਾਰੀ ਨਰਸਿੰਗ ਕਾਲਜ ਪਟਿਆਲਾ ’ਚ ਯੋਗਾ ਦਿਵਸ ਮਨਾਇਆ

ਸਿਹਤਮੰਦ ਜੀਵਨ ਲਈ ਯੋਗਾ ਬਹੁਤ ਜ਼ਰੂਰੀ : ਜਸਵੀਨ ਕੌਰ

ਪਟਿਆਲਾ, 21 ਜੂਨ (ਕੰਬੋਜ)- ਸਰਕਾਰੀ ਨਰਸਿੰਗ ਕਾਲਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇੇ ਕਾਰਜਕਾਰੀ ਪ੍ਰਿੰਸਪੀਲ ਸ੍ਰੀਮਤੀ ਜਸਵੀਨ ਕੌਰ ਦੀ ਅਗਵਾਈ ਹੇਠ ਫਕੈਲਟੀ ਅਤੇ ਵਿਦਿਆਰਥੀਆਂ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਨਰਸਿੰਗ ਟੀਚਰ ਸ੍ਰੀਮਤੀ ਸੀਮਾ ਅਤੇ ਜਸਵੀਰ ਕੌਰ ਵਲੋਂ ਯੋਗਾ  ਕੈਂਪ ਵਿਚ ਹਿੱਸਾ ਲੈਣ ਵਾਲਿਆਂ ਨੂੰ ਪ੍ਰਣਾਯਾਮ, ਕਪਾਲਭਾਤੀ ਸਮੇਤ ਯੋਗਾ ਦੇ ਵੱਖ-ਵੱਖ ਆਸਣ ਕਰਵਾਏ ਗਏ।
ਕਾਰਜਕਾਰੀ ਪ੍ਰਿੰਸੀਪਲ ਜਸਵੀਨ ਕੌਰ ਨੇ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਦਾ ਸਿਹਤਮੰਦ ਮਨੁੱਖੀ ਜੀਵਨ ਲਈ ਬਹੁਤ ਮਹੱਤਵ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਯੋਗਾ ਨੂੰ ਸਭ ਨੂੰ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਉਣਾ ਚਾਹੀਦਾ ਹੈ ਤੇ ਹਰ ਰੋਜ਼ ਅੱਧੇ-ਘੰਟੇ ਤੋਂ ਲੈ ਕੇ ਇਕ ਘੰਟੇ ਤੱਕ ਯੋਗਾ ਤੇ ਮੈਡੀਟੇਸ਼ਨ ਕਰਨਾ ਚਾਹੀਦਾ ਹੈ। ਇਸ ਨਾਲ ਨਾ ਸਗੋਂ ਮਾਨਸਿਕ ਸ਼ਾਂਤੀ ਮਿਲਦੀ ਹੈ, ਬਲਕਿ ਸਿਹਤਮੰਦ ਬਣਿਆ ਰਹਿੰਦਾ ਹੈ, ਕਿਉਂਕਿ ਅੱਜ ਦੀ ਦੌੜ-ਭੱਜ ਦੀ ਦੌਰ ਵਿਚ ਮਨੁੱਖ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਕੇਂਦਰਿਤ ਨਹੀਂ ਕਰਦਾ। ਉਨ੍ਹਾਂ ਵਲੋਂ ਯੋਗਾ ਦਿਵਸ ਦਾ ਪ੍ਰਬੰਧ ਕਰਨ ਵਾਲੀ ਟੀਚਰ ਸੀਮਾ ਅਰੋੜਾ ਅਤੇ ਜਸਵੀਰ ਕੌਰ ਸਮੇਤ ਯੋਗਾ ਦਿਵਸ ਵਿਚ ਸਹਿਯੋਗ ਦੇਣ ਵਾਲੇ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਯੋਗਾ ਦਿਵਸ ਮੌਕੇ ਆਯੋਜਿਤ ਯੋਗਾ ਕੈਂਪ ਵਿਚ ਨਰਸਿੰਗ ਵਿਦਿਆਰਥੀਆਂ ਅਤੇ ਨਰਸਿੰਗ ਫਕੈਲਟੀ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕਈ ਘੰਟੇ ਤੱਕ ਯੋਗਾ ਕੀਤਾ। ਬੱਚਿਆਂ ਵਲੋਂ ਯੋਗਾ ਡੇਅ ਨਾਲ ਸਬੰਧ ਪੋਸਟਰ ਵੀ ਬਣਾਏ ਗਏ। ਇਸ ਮੌਕੇ ਸ੍ਰੀਮਤੀ ਇੰਦਰਪਾਲ ਕੌਰ, ਸ੍ਰੀਮਤੀ ਸੀਮਾ ਅਰੋੜਾ, ਸ੍ਰੀਮਤੀ ਸੁਖਵਿੰਦਰ ਕੌਰ, ਸ਼ੁਧਾ ਗਾਬਾ, ਸਰਬਜੀਤ ਕੌਰ, ਪਰਦੀਪ ਕੌਰ, ਜਸਵੀਰ ਕੌਰ ਅਤੇ ਹੋਰ ਫਕੈਲਟੀ ਹਾਜ਼ਰ ਸੀ।

ਕੌਮਾਂਤਰੀ ਯੋਗਾ ਦਿਵਸ ਮੌਕੇ ਵਿਦਿਆਰਥੀਆਂ ਤੇ ਫਕੈਲਟੀ ਨਾਲ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਜਸਵੀਨ ਕੌਰ ਤੇ ਹੋਰ।      Photo: Gurpreet Kamboj

You must be logged in to post a comment Login