ਸਰਕਾਰ ਨੇ ਸੀਏਏ ਤਹਿਤ ਭਾਰਤੀ ਨਾਗਰਿਕਤਾ ਲੈਣ ਦੇ ਇਛੁੱਕਾਂ ਲਈ ਸ਼ੁਰੂ ਕੀਤਾ ਨਵਾਂ ਪੋਰਟਲ

ਸਰਕਾਰ ਨੇ ਸੀਏਏ ਤਹਿਤ ਭਾਰਤੀ ਨਾਗਰਿਕਤਾ ਲੈਣ ਦੇ ਇਛੁੱਕਾਂ ਲਈ ਸ਼ੁਰੂ ਕੀਤਾ ਨਵਾਂ ਪੋਰਟਲ

ਨਵੀਂ ਦਿੱਲੀ, 12 ਮਾਰਚ- ਕੇਂਦਰੀ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ (ਸੋਧ) ਐਕਟ 2019 ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਯੋਗ ਲੋਕਾਂ ਲਈ ਅੱਜ ਪੋਰਟਲ ਲਾਂਚ ਕੀਤਾ ਹੈ। ਇਹ ਕਦਮ ਸੀਏਏ 2019 ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਨਿਯਮ ਨੋਟੀਫਾਈ ਕਰਨ ਤੋਂ ਇੱਕ ਦਿਨ ਬਾਅਦ ਚੁੱਕਿਆ ਹੈ। ਬੁਲਾਰੇ ਨੇ ਕਿਹਾ, ‘ਸੀਏਏ-2019 ਦੇ ਤਹਿਤ ਨਾਗਰਿਕਤਾ (ਸੋਧ) ਨਿਯਮ 2024 ਨੂੰ ਨੋਟੀਫਾਈ ਕੀਤਾ ਗਿਆ ਹੈ ਅਤੇ ਨਵਾਂ ਪੋਰਟਲ ਲਾਂਚ ਕੀਤਾ ਗਿਆ ਹੈ।’ ਬੁਲਾਰੇ ਨੇ ਕਿਹਾ ਕਿ ਸੀਏਏ-2019 ਦੇ ਅਧੀਨ ਯੋਗ ਵਿਅਕਤੀ ਇਸ ਪੋਰਟਲ ‘ਤੇ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ। ਮੋਬਾਈਲ ‘ਐਪ’ ਰਾਹੀਂ ਐਪਲੀਕੇਸ਼ਨ ਦੀ ਸਹੂਲਤ ਲਈ ਛੇਤੀ ਹੀ ਮੋਬਾਈਲ ਐਪ ਸੀਏਏ-2019 ਵੀ ਜਾਰੀ ਕੀਤੀ ਜਾਵੇਗੀ।

You must be logged in to post a comment Login