ਸਰਕਾਰ ਨੇ 34 ਡਰੱਗਜ਼ ਨੂੰ ਕੌਮੀ ਜ਼ਰੂਰੀ ਦਵਾਈ ਸੂਚੀ ’ਚ ਪਾਇਆ, ਖਰਚ ਹੋਵੇਗਾ ਘੱਟ

ਸਰਕਾਰ ਨੇ 34 ਡਰੱਗਜ਼ ਨੂੰ ਕੌਮੀ ਜ਼ਰੂਰੀ ਦਵਾਈ ਸੂਚੀ ’ਚ ਪਾਇਆ, ਖਰਚ ਹੋਵੇਗਾ ਘੱਟ

ਨਵੀਂ ਦਿੱਲੀ, 13 ਸਤੰਬਰ- ਆਈਵਰਮੈਕਟਿਨ, ਮੁਪੀਰੋਸਿਨ ਅਤੇ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਵਰਗੀਆਂ ਕੁਝ ਐਂਟੀ-ਇਨਫੈਕਟਿਵ ਦਵਾਈਆਂ ਸਮੇਤ 34 ਦਵਾਈਆਂ ਨੂੰ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਅਧੀਨ ਕੁੱਲ ਦਵਾਈਆਂ ਦੀ ਗਿਣਤੀ 384 ਹੋ ਗਈ ਹੈ। ਕਈ ਐਂਟੀਬਾਇਓਟਿਕਸ, ਵੈਕਸੀਨ ਅਤੇ ਕੈਂਸਰ ਵਿਰੋਧੀ ਦਵਾਈਆਂ ਸੂਚੀ ਵਿੱਚ ਸ਼ਾਮਲ ਹੋਣ ਨਾਲ ਵਧੇਰੇ ਕਿਫਾਇਤੀ ਹੋ ਜਾਣਗੀਆਂ। ਹਾਲਾਂਕਿ 26 ਦਵਾਈਆਂ ਜਿਵੇਂ ਰੈਨਟੀਡੀਨ, ਸੂਕ੍ਰਲਫੇਟ, ਵ੍ਹਾਈਟ ਪੈਟ੍ਰੋਲੇਟਮ, ਐਟੇਨੋਲੋਲ ਅਤੇ ਮੇਥਾਈਲਡੋਪਾ ਨੂੰ ਸੋਧੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਅੱਜ ਸੂਚੀ ਜਾਰੀ ਕਰਨ ਵਾਲੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ,‘ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ 2022 ਜਾਰੀ ਕੀਤੀ ਗਈ ਹੈ। ਇਸ ਵਿੱਚ 27 ਸ਼੍ਰੇਣੀਆਂ ਵਿੱਚ 384 ਦਵਾਈਆਂ ਸ਼ਾਮਲ ਹਨ। ਕਈ ਐਂਟੀਬਾਇਓਟਿਕਸ, ਟੀਕੇ, ਕੈਂਸਰ ਵਿਰੋਧੀ ਦਵਾਈਆਂ ਅਤੇ ਕਈ ਹੋਰ ਮਹੱਤਵਪੂਰਨ ਦਵਾਈਆਂ ਕਿਫਾਇਤੀ ਹੋ ਜਾਣਗੀਆਂ।’

You must be logged in to post a comment Login