ਸਰਕਾਰ ਮੇਰੇ ਨਵਜੰਮੇ ਪੁੱਤ ਬਾਰੇ ਕਾਗਜ਼-ਪੱਤਰ ਮੰਗ ਕੇ ਪ੍ਰੇਸ਼ਾਨ ਕਰ ਰਹੀ ਹੈ: ਬਲਕੌਰ ਸਿੰਘ ਸਿੱਧੂ

ਸਰਕਾਰ ਮੇਰੇ ਨਵਜੰਮੇ ਪੁੱਤ ਬਾਰੇ ਕਾਗਜ਼-ਪੱਤਰ ਮੰਗ ਕੇ ਪ੍ਰੇਸ਼ਾਨ ਕਰ ਰਹੀ ਹੈ: ਬਲਕੌਰ ਸਿੰਘ ਸਿੱਧੂ

ਮਾਨਸਾ, 20 ਮਾਰਚ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਨਵੇਂ ਜਨਮੇ ਪੁੱਤ ਦੇ ਦਸਤਾਵੇਜ਼ ਮੰਗਣ ਲਈ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਬੱਚੇ ਦੇ ਦਸਤਾਵੇਜ਼ਾਂ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਫ਼ੌਜ ਵਿਚ ਨੌਕਰੀ ਕਰਦੇ ਰਹੇ ਹਨ ਅਤੇ ਭਾਰਤੀ ਕਾਨੂੰਨ ਦੀ ਬਹੁਤ ਕਦਰ ਕਰਦੇ ਹਨ। ਉਨ੍ਹਾਂ ਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਤੇ ਸਾਰੇ ਕਾਨੂੰਨੀ ਦਸਤਾਵੇਜ਼ ਸਾਹਮਣੇ ਰੱਖ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੱਚਾ ਛੋਟਾ ਹੈ ਅਤੇ ਹਸਪਤਾਲ ਵਿਚ ਜ਼ੱਚਾ ਬੱਚਾ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਇਥੋਂ ਵਿਹਲੇ ਹੋਕੇ ਜੋ ਸਰਕਾਰ ਦਸਤਾਵੇਜ਼ ਮੰਗੇਗੀ, ਦੇ ਦਿੱਤੇ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵਾਰ ਵਾਰ ਦਸਤਾਵੇਜ਼ ਦੀ ਮੰਗ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ। ਉਧਰ ਇਹ ਮਾਮਲਾ ਰਾਜਸੀ ਰੂਪ ਧਾਰ ਗਿਆ ਹੈ। ਕਈ ਨੇਤਾ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਹੱਕ ਵਿੱਚ ਆ ਗਏ ਹਨ।

You must be logged in to post a comment Login