ਸਰਕਾਰ ਵੱਲੋਂ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣ ਨਾਲ ਅੰਦੋਲਨ ਖ਼ਤਮ ਹੋ ਸਕਦਾ ਹੈ: ਪੰਧੇਰ

ਸਰਕਾਰ ਵੱਲੋਂ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣ ਨਾਲ ਅੰਦੋਲਨ ਖ਼ਤਮ ਹੋ ਸਕਦਾ ਹੈ: ਪੰਧੇਰ

ਵੀਂ ਦਿੱਲੀ, 21 ਫਰਵਰੀ- ਪੰਜਾਬ ਕਿਸਾਨ ਮਜ਼ਦੂਰ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਅੱਜ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਦੁਹਰਾਇਆ ਅਤੇ ‘ਸ਼ਾਂਤਮਈ’ ਤਰੀਕੇ ਨਾਲ ਅੱਗੇ ਵਧਣ ਦਾ ਭਰੋਸਾ ਦਿੱਤਾ। ਕਿਸਾਨ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਕਿਸਾਨ ਇਕੱਠੇ ਹੋ ਕੇ ‘ਦਿੱਲੀ ਚਲੋ’ ਮਾਰਚ ਨਹੀਂ ਕਰਨਗੇ। ਸਿਰਫ ਕਿਸਾਨ ਆਗੂ ਹੀ ਰਾਸ਼ਟਰੀ ਰਾਜਧਾਨੀ ਵੱਲ ਮਾਰਚ ਕਰਨਗੇ। ਉਨ੍ਹਾਂ ਕਿਹਾ,‘ਅਸੀਂ ਫੈਸਲਾ ਕੀਤਾ ਹੈ ਕਿ ਕੋਈ ਵੀ ਕਿਸਾਨ, ਨੌਜਵਾਨ ਅੱਗੇ ਨਹੀਂ ਵਧੇਗਾ। ਆਗੂ ਦਿੱਲੀ ਮਾਰਚ ਕਰਨਗੇ। ਅਸੀਂ ਆਪਣੇ ਜਵਾਨਾਂ ‘ਤੇ ਹਮਲਾ ਨਹੀਂ ਕਰਾਂਗੇ। ਅਸੀਂ ਸ਼ਾਂਤੀ ਨਾਲ ਚੱਲਾਂਗੇ। ਇਹ ਸਭ ਕੁਝ ਖਤਮ ਹੋ ਸਕਦਾ ਹੈ ਜੇ ਕੇਂਦਰੀ ਸਰਕਾਰ ਐੱਮਐੱਸਪੀ ‘ਤੇ ਕਾਨੂੰਨ ਬਣਾਵੇ।’

You must be logged in to post a comment Login