‘ਸਰਦਾਰ ਜੀ ਤੁਸੀਂ ਗ੍ਰੇਟ ਹੋ’

‘ਸਰਦਾਰ ਜੀ ਤੁਸੀਂ ਗ੍ਰੇਟ ਹੋ’

ਨਵੀਂ ਦਿੱਲੀ— ਕੇ.ਬੀ.ਸੀ ‘ਚ ਇਸ ਵੀਰਵਾਰ ਨੂੰ 6.40 ਲੱਖ ਰੁਪਏ ਜਿੱਤਣ ਵਾਲੇ ਇੰਜੀਨੀਅਰ ਸਰਦਾਰ ਦਵਿੰਦਰ ਸਿੰਘ ਚਰਚਾ ‘ਚ ਹਨ। ਉਹ 6.40 ਲੱਖ ਰੁਪਏ ਜਿੱਤਣ ਨੂੰ ਲੈ ਕੇ ਘੱਟ ਸਗੋਂ 5 ਰੁਪਏ ਲੈ ਕੇ ਮਸ਼ਹੂਰ ਹਨ। ਜੀ ਹਾਂ, ਸਰਦਾਰ ਜੀ ‘ਆਪ ਕੀ ਰਸੋਈ’ ਚਲਾਉਂਦੇ ਹਨ, ਜਿਸ ਦੀ ਚਰਚਾ ਹੁਣ ਦੇਸ਼ ਭਰ ‘ਚ ਹੈ। ਸਿੰਘ ਪਰਿਵਾਰ ਦੀ ਛੋਟੀ ਜਿਹੀ ਕੋਸ਼ਿਸ਼ ਦੁਨੀਆਂ ਨੂੰ ਮਨੁੱਖਤਾ ਦਾ ਸੰਦੇਸ਼ ਦੇਣ ‘ਚ ਸਫਲ ਰਹੀ। ਕੇ.ਬੀ.ਸੀ. ‘ਚ ਅਮਿਤਾਭ ਬੱਚਨ ਦੇ ਸਾਹਮਣੇ ਹਾਟਸੀਟ ‘ਤੇ ਬੈਠਣ ਤੋਂ ਪਹਿਲਾਂ ਵੀ ਦਵਿੰਦਰ ਨੂੰ ਹਰਿਆਣਾ ਦੇ ਫਰੀਦਾਬਾਦ ਦੇ ਲੋਕ ਜਾਣਦੇ ਸਨ। ਲੋਕਾਂ ਨੂੰ ਪਤਾ ਲੱਗਾ ਸੀ ਕਿ ਸਰਦਾਰ ਜੀ ਭੁੱਖਿਆਂ ਨੂੰ ਭਰਪੇਟ ਖਾਣਾ ਖਵਾਉਂਦੇ ਹਨ। ਗਰੀਬ-ਜ਼ਰੂਰਤਮੰਦ ਲੋਕਾਂ ਲਈ ਸਰਦਾਰ ਜੀ ਦੀ ਰਸੋਈ, ਜਿਸ ਨੂੰ ਉਹ ਆਪ ਕੀ ਰਸੋਈ ਕਹਿੰਦੇ ਹਨ, ਅੰਨਪੂਰਣਾ ਦੀ ਰਸੋਈ ਤੋਂ ਘੱਟ ਨਹੀਂ ਹੈ।
ਆਪਣੀ ਇਨੋਵਾ ਕਾਰ ‘ਚ ਵੱਡੇ-ਵੱਡੇ ਬਰਤਨਾਂ ‘ਚ ਤਾਜ਼ਾ ਬਣਿਆ ਭੋਜਨ ਸ਼ਹਿਰ ਦੇ ਕਿਸੇ ਨਾਲ ਕਿਸੇ ਮੋੜ ‘ਤੇ ਲੋਕਾਂ ਨੂੰ ਖਵਾਉਂਦੇ ਹੋਏ ਦਵਿੰਦਰ ਅਤੇ ਉਨ੍ਹਾਂ ਦੇ ਪਵਿਰਾਰ ਨੂੰ ਸਾਰਿਆਂ ਨੇ ਦੇਖਿਆ ਸੀ। ‘ਕੌਣ ਬਣੇਗਾ ਕਰੌੜਪਤੀ’ ‘ਚ ਪੁੱਜਣ ਦੇ ਬਾਅਦ ਪੂਰਾ ਦੇਸ਼ ਸਿੰਘ ਪਰਿਵਾਰ ਦੇ ਕੰਮ ਨੂੰ ਸਲਾਮ ਕਰ ਰਿਹਾ ਹੈ। ਕੇ.ਬੀ.ਸੀ. ਦੀ ਹਾਟਸੀਟ ‘ਤੇ ਜਦੋਂ ਦਵਿੰਦਰ ਸਿੰਘ ਨੇ ਅਮਿਤਾਭ ਬੱਚਨ ਜੀ ਨੂੰ ਆਪ ਕੀ ਰਸੋਈ ਬਾਰੇ ‘ਚ ਜਾਣਕਾਰੀ ਦਿੱਤੀ ਤਾਂ ਅਮਿਤਾਭ ਬੱਚਨ ਵੀ ਉਨ੍ਹਾਂ ਦੇ ਇਸ ਕੰਮ ਤੋਂ ਬਹੁਤ ਪ੍ਰਭਾਵਿਤ ਹੋਏ। ਮੁੰਬਈ ਤੋਂ ਵਾਪਸ ਆਉਣ ਦੇ ਬਾਅਦ ਦਵਿੰਦਰ ਨੇ ਦੱਸਿਆ ਕਿ ਗੁਰਦੁਆਰਾ ‘ਚ ਵੱਡੇ-ਬਜ਼ੁਰਗਾਂ ਨੂੰ ‘ਸੇਵਾ’ ‘ਚ ਲੱਗੇ ਦੇਖ ਕੇ ਉਨ੍ਹਾਂ ਨੂੰ ਵੀ ਬਚਪਨ ‘ਚ ਇਹ ਸਿੱਖਿਆ ਮਿਲੀ।

You must be logged in to post a comment Login