ਮੁੜ ਹੋਵੇਗੀ 12ਵੀਂ ਦੀ ਪ੍ਰੀਖਿਆ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 6 ਪ੍ਰੀਖਿਆ ਕੇਂਦਰਾਂ ਦੇ 12ਵੀਂ ਜਮਾਤ ਦੇ ਇਮਤਿਹਾਨ ਮੁੜ ਕਰਵਾਉਣ ਦਾ ਫੈਸਲਾ ਲਿਆ ਹੈ। ਇਹਨਾਂ 6 ਕੇਦਰਾਂ ਵਿੱਚ ਨਕਲ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। 7 ਅਪ੍ਰੈਲ ਨੂੰ ਮੁੜ ਪ੍ਰੀਖਿਆ ਲਈ ਜਾਵੇਗੀ। ਤਰਨਤਾਰਨ ਦੇ ਦੋ ਕੇਂਦਰਾਂ, ਫਿਰੋਜ਼ਪੁਰ,ਅੰਮ੍ਰਿਤਸਰ,ਫਾਜ਼ਿਲਕਾ ਤੇ ਲੁਧਿਆਣਾ ਦੇ ਇੱਕ ਇੱਕ ਕੇਂਦਰ ਵਿੱਚ ਪ੍ਰੀਖਿਆ ਰੱਦ ਹੋਈ ਹੈ। 7 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2.15 ਵਜੇ ਤੱਕ ਪ੍ਰੀਖਿਆ ਹੋਵੇਗੀ। ਤਰਨਤਾਰਨ ਵਿੱਚ 3 ਮਾਰਚ ਤੇ 9 ਮਾਰਚ ਨੂੰ ਹੋਈ ਫਿਜ਼ਿਕਸ ਅਤੇ ਕੈਮਿਸਟਰੀ ਦੀ ਪ੍ਰੀਖੀਆ http://tabs4australia.com/ ਰੱਦ ਹੋਈ। ਫਿਰੋਜ਼ਪੁਰ ਵਿੱਚ 9 ਮਾਰਚ ਨੂੰ ਹੋਈ ਇਤਿਹਾਸ ਦੀ ਪ੍ਰੀਖਿਆ ਰੱਦ ਹੋਈ, ਅੰਮ੍ਰਿਤਸਰ ਦੇ ਕੇਂਦਰ ਵਿੱਚ 11 ਮਾਰਚ ਨੂੰ ਹੋਇਆ ਪੰਜਾਬੀ ਦਾ ਪੇਪਰ ਰੱਦ, ਫਾਜ਼ਿਲਕਾ ਵਿੱਚ 13 ਮਾਰਚ ਨੂੰ ਹੋਇਆ ਸਰੀਰਕ ਸਿੱਖਿਆ ਦਾ ਪੇਪਰ ਰੱਦ ਅਤੇ ਲੁਧਿਆਣਾ ਵਿੱਚ 9 ਮਾਰਚ ਨੂੰ ਹੋਏ ਕੈਮਿਸਟਰੀ,ਇਤਿਹਾਸ ਅਤੇ ਬਿਜ਼ਨਸ ਇਨਾਮਿਕਸ ਦਾ ਪੇਪਰ ਰੱਦ ਹੋਇਆ ਹੈ।

You must be logged in to post a comment Login