ਸਲਮਾਨ ਖਾਨ ਅਤੇ ਜ਼ੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਸਲਮਾਨ ਖਾਨ ਅਤੇ ਜ਼ੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਮੁੰਬਈ, 29 ਅਕਤੂਬਰ: ਅਦਾਕਾਰ ਸਲਮਾਨ ਖਾਨ (Salman Khan)ਅਤੇ ਐਨਸੀਪੀ ਆਗੂ ਜ਼ੀਸ਼ਾਨ ਸਿੱਦੀਕੀ (Zeeshan Siddique) ਨੂੰ ਕਥਿਤ ਤੌਰ ’ਤੇ ਧਮਕੀ ਭਰੇ ਫੋਨ ਕਰਨ ਦੇ ਦੋਸ਼ ਵਿੱਚ ਨੋਇਡਾ ਤੋਂ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲੀਸ ਅਨੁਸਾਰ ਬਾਂਦਰਾ ਈਸਟ ਵਿੱਚ ਸਿੱਦੀਕੀ ਦੇ ਜਨਸੰਪਰਕ ਦਫ਼ਤਰ ਨੂੰ ਇਹ ਕਾਲ ਪ੍ਰਾਪਤ ਹੋਈ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਵਾਲਾ ਕਾਲ ਸ਼ੁੱਕਰਵਾਰ ਸ਼ਾਮ ਨੂੰ ਆਇਆ, ਜਿਸ ਵਿਚ ਵਿਅਕਤੀ ਨੇ ਜ਼ੀਸ਼ਾਨ ਸਿੱਦੀਕੀ ਅਤੇ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਪੈਸੇ ਦੀ ਮੰਗ ਕੀਤੀ ਸੀ।ਮੁੰਬਈ ਪੁਲੀਸ ਨੇ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਕਰਮਚਾਰੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਨਿਰਮਲਨਗਰ ਪੁਲੀਸ ਸਟੇਸ਼ਨ ‘ਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

You must be logged in to post a comment Login