ਸਵਿੱਟਜ਼ਰਲੈਂਡ ਦੇ ਸਕੱਤਰ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ

ਸਵਿੱਟਜ਼ਰਲੈਂਡ ਦੇ ਸਕੱਤਰ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ

ਅੰਮ੍ਰਿਤਸਰ, 8 ਅਗਸਤ- ਸਵਿੱਟਜ਼ਰਲੈਂਡ ਦੇ ਸੱਭਿਆਚਾਰਕ ਅਤੇ ਕਾਨੂੰਨੀ ਮਾਮਲਿਆਂ ਵਿਭਾਗ ਦੇ ਸਕੱਤਰ ਸਾਈਮਨ ਸੇੈਫਰ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੁਲਾਕਾਤ ਲਈ ਪੁੱਜੇ ਸਕੱਤਰ ਸ੍ਰੀ ਸੇਫਰ ਨੇ ਦੱਸਿਆ ਕਿ ਉਹਨਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਰੂਹਾਨੀ ਅਸਥਾਨ ਤੇ ਨਤਮਸਤਕ ਹੋ ਕੇ ਉਨ੍ਹਾਂ ਦੇ ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲੀ ਹੈ। ਉਹਨਾਂ ਨੇ ਸ੍ਰੀ ਗੁਰੂ ਰਾਮ ਦਾਸ ਲੰਗਰ ਘਰ ਵਿਚ ਲੰਗਰ ਪ੍ਰਥਾ ਨੂੰ ਦੇਖਿਆ ਅਤੇ ਅਜਾਇਬ ਘਰ ਵੀ ਦੇਖਿਆ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਹਨਾਂ ਨੂੰ ਧਾਰਮਿਕ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਦੇ ਨਾਲ ਹਜ਼ੂਰੀ ਰਾਗੀ ਭਾਈ ਸਤਬੀਰ ਸਿੰਘ ਕੁਹਾੜਕਾ, ਭਾਈ ਭਗਵਾਨ ਸਿੰਘ ਅਤੇ ਅਜੀਤ ਸਿੰਘ ਨਿੱਜੀ ਸਹਾਇਕ ਸ਼ਾਮਲ ਸਨ।

You must be logged in to post a comment Login