ਸ਼ਾਰਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਦੇ ਇਸ ਸੂਬੇ ‘ਚ ਅਗਲੇ ਨੋਟਿਸ ਤੱਕ ਬੀਚ ਬੰਦ

ਸ਼ਾਰਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਦੇ ਇਸ ਸੂਬੇ ‘ਚ ਅਗਲੇ ਨੋਟਿਸ ਤੱਕ ਬੀਚ ਬੰਦ

ਸਿਡਨੀ  – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.) ਵਿਚ ਸ਼ੁੱਕਰਵਾਰ ਨੂੰ ਸ਼ਾਰਕ ਦੇ ਹਮਲੇ ਦੀ ਘਟਨਾ ਤੋਂ ਬਾਅਦ ਇਕ ਵਿਅਕਤੀ ਨੂੰ ਉਸ ਦੀ ਲੱਤ ਅਤੇ ਪੈਰ ‘ਤੇ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਸਰਫ ਲਾਈਫ ਸੇਵਿੰਗ ਐੱਨ.ਐੱਸ.ਡਬਲਯੂ. ਨੇ ਇੱਕ ਬਿਆਨ ਵਿੱਚ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 10:00 ਵਜੇ, ਰਾਜ ਦੇ ਮੱਧ-ਉੱਤਰੀ ਤੱਟ ‘ਤੇ ਸਥਿਤ ਇੱਕ ਕਸਬੇ, ਪੋਰਟ ਮੈਕਵੇਰੀ ਦੇ ਨੇੜੇ ਸਥਿਤ ਇਕ ਬੀਚ ‘ਤੇ ਸ਼ਾਰਕ ਨੇ 40 ਸਾਲ ਦੇ ਵਿਅਕਤੀ ‘ਤੇ ਪਾਣੀ ਵਿੱਚ ਹਮਲਾ ਕਰ ਦਿੱਤਾ।ਬਿਆਨ ਦੇ ਅਨੁਸਾਰ, ਖੇਤਰ ਦੇ ਬੀਚ ਅਗਲੇ ਨੋਟਿਸ ਤੱਕ ਬੰਦ ਰਹਿਣਗੇ। ਸਥਾਨਕ ਨਿਵਾਸੀਆਂ ਨੂੰ ਪਾਣੀ ਤੋਂ ਦੂਰ ਰਹਿਣ ਲਈ ਚੇਤਾਵਨੀ ਦੇਣ ਲਈ ਸਾਈਟ ‘ਤੇ ਸੰਕੇਤ ਚਿੰਨ੍ਹ ਲਗਾਏ ਗਏ ਹਨ। ਸ਼ਾਰਕ ਦੀ ਕਿਸਮ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਆਸਟ੍ਰੇਲੀਅਨ ਸ਼ਾਰਕ-ਇੰਸੀਡੈਂਟ ਡੇਟਾਬੇਸ ਤੋਂ ਪਤਾ ਲੱਗਾ ਹੈ ਕਿ ਇਸ ਸਾਲ ਹੁਣ ਤੱਕ ਦੇਸ਼ ਭਰ ਵਿੱਚ 8 ਸ਼ਾਰਕ ਹਮਲੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਦੇ ਨਤੀਜੇ ਵਜੋਂ 2 ਮੌਤਾਂ ਹੋਈਆਂ ਹਨ ਅਤੇ 4 ਲੋਕਾਂ ਦੀਆਂ ਲੱਤਾਂ ਜਾਂ ਬਾਂਹਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।

You must be logged in to post a comment Login