ਸਾਈਬਰ ਠੱਗੀ: ਡਿਜੀਟਲ ਅਰੈਸਟ ਕਰਕੇ ਲੁੱਟੇ 25 ਲੱਖ, 3 ਗ੍ਰਿਫ਼ਤਾਰ

ਸਾਈਬਰ ਠੱਗੀ: ਡਿਜੀਟਲ ਅਰੈਸਟ ਕਰਕੇ ਲੁੱਟੇ 25 ਲੱਖ, 3 ਗ੍ਰਿਫ਼ਤਾਰ

ਨਵੀਂ ਦਿੱਲੀ, 26 ਮਈ : ਦਿੱਲੀ ਦੇ ਇੱਕ ਵਿਅਕਤੀ ਨੂੰ ‘ਡਿਜੀਟਲ ਗ੍ਰਿਫ਼ਤਾਰ’ ਕਰਕੇ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਤਿੰਨ ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਰਾਹੁਲ ਵਰਮਾ, ਸ਼ਾਂਤਨੂ ਰਿਚੋਰੀਆ (26) ਅਤੇ ਅਰਜੁਨ ਸਿੰਘ (25) ਨੂੰ ਕੌਮੀ ਰਾਜਧਾਨੀ ਦੇ ਪਹਾੜਗੰਜ ਖੇਤਰ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ੱਕੀ ਦਿੱਲੀ ਦੇ ਹੋਟਲਾਂ ਦੇ ਕਮਰਿਆਂ ਵਿਚ ਖਾਤਾ ਧਾਰਕਾਂ ਨਾਲ ਕੰਮ ਕਰਦੇ ਸਨ। ਇਨ੍ਹਾਂ ਨੂੰ ਆਮ ਤੌਰ ‘ਤੇ ‘ਮਿਊਲ’ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਲੈਣ-ਦੇਣ ਦੀ ਸਹੂਲਤ ਲਈ ਨਿੱਜੀ ਤੌਰ ’ਤੇ ਇਥੇ ਲਿਆਂਦਾ ਗਿਆ ਸੀ। ਡੀਸੀਪੀ ਸੁਰੇਂਦਰ ਚੌਧਰੀ ਨੇ ਦੱਸਿਆ, ‘‘ਮਹੇਂਦਰ ਜੈਨ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੂੰ ਨਾਸਿਕ ਪੁਲੀਸ ਦੇ ਅਪਰਾਧ ਸ਼ਾਖਾ ਅਧਿਕਾਰੀ ਵਜੋਂ ਪੇਸ਼ ਕਰਨ ਆਉਂਦਿਆਂ ਇੱਕ ਵਿਅਕਤੀ ਵੱਲੋਂ 25 ਲੱਖ ਰੁਪਏ ਟ੍ਰਾਂਸਫਰ ਕਰਵਾਉਂਦਿਆਂ ਠੱਗਿਆ ਗਿਆ ਸੀ।’’ ਉਨ੍ਹਾਂ ਕਿਹਾ ਕਿ 21 ਮਾਰਚ ਨੂੰ ਜੈਨ ਨੂੰ ਇੱਕ ਵੀਡੀਓ ਕਾਲ ਆਈ ਜਿਸ ਦੌਰਾਨ ਕਾਲ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਸ ਦੇ ਆਧਾਰ ਕਾਰਡ ਵੇਰਵਿਆਂ ਦੀ ਦੁਰਵਰਤੋਂ ਧੋਖਾਧੜੀ ਵਾਲੇ ਬੈਂਕ ਖਾਤੇ ਖੋਲ੍ਹਣ ਲਈ ਕੀਤੀ ਗਈ ਸੀ, ਜੋ ਇੱਕ ਵੱਡੀ ਏਅਰਲਾਈਨ ਕੰਪਨੀ ਮਨੀ ਲਾਂਡਰਿੰਗ ਨਾਲ ਜੁੜੇ ਹੋਏ ਸਨ।

You must be logged in to post a comment Login