ਸਾਕਸ਼ੀ ਮਲਿਕ ਦੇ ਹੱਕ ‘ਚ ਆਏ ਮੁੱਕੇਬਾਜ਼ ਵਿਰੇਂਦਰ ਸਿੰਘ, ਵਾਪਸ ਕਰਨਗੇ ਆਪਣਾ ਪਦਮ ਸ਼੍ਰੀ

ਸਾਕਸ਼ੀ ਮਲਿਕ ਦੇ ਹੱਕ ‘ਚ ਆਏ ਮੁੱਕੇਬਾਜ਼ ਵਿਰੇਂਦਰ ਸਿੰਘ, ਵਾਪਸ ਕਰਨਗੇ ਆਪਣਾ ਪਦਮ ਸ਼੍ਰੀ

ਨਵੀਂ ਦਿੱਲੀ- ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦਾ ਪ੍ਰਧਾਨ ਬਣਾਏ ਜਾਣ ਦੇ ਵਿਰੋਧ ਵਿਚ ਡੈਫਲੰਪਿਕਸ ਦੇ ਸੋਨ ਤਮਗਾ ਜੇਤੂ ਵਰਿੰਦਰ ਸਿੰਘ ਯਾਦਵ ਨੇ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਵਿਚ ਸ਼ਾਮਲ ਹੋ ਕੇ ਸਰਕਾਰ ਨਾਲ ਇਕਮੁੱਠਤਾ ਪ੍ਰਗਟਾਈ ਹੈ। ਸਰਕਾਰ ਨੂੰ ਉਨ੍ਹਾਂ ਦਾ ਪਦਮਸ਼੍ਰੀ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਗੂੰਗਾ ਪਹਿਲਵਾਨ ਦੇ ਨਾਂ ਨਾਲ ਮਸ਼ਹੂਰ ਵਰਿੰਦਰ ਨੇ ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਆਪਣਾ ਸਨਮਾਨ ਵਾਪਸ ਕਰ ਦੇਵੇਗਾ। ਸਾਬਕਾ ਡਬਲਊਐੱਫਆਈ ਮੁਖੀ ਬ੍ਰਿਜ ਭੂਸ਼ਣ ਦੇ ਖਿਲਾਫ ਪ੍ਰਦਰਸ਼ਨਾਂ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਸਾਕਸ਼ੀ ਨੇ ਡਬਲਊਐੱਫਆਈ ਚੋਣਾਂ ਵਿੱਚ ਸੰਜੇ ਸਿੰਘ ਦੀ ਜਿੱਤ ਤੋਂ ਤੁਰੰਤ ਬਾਅਦ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਜਦੋਂ ਕਿ ਬਜਰੰਗ ਨੇ ਸ਼ੁੱਕਰਵਾਰ ਨੂੰ ਆਪਣਾ ਪਦਮ ਸ਼੍ਰੀ ਵਾਪਸ ਕਰ ਦਿੱਤਾ ਸੀ। ਵਰਿੰਦਰ ਨੇ ਟਵਿੱਟਰ ‘ਤੇ ਲਿਖਿਆ, ”ਮੈਂ ਆਪਣੀ ਭੈਣ ਅਤੇ ਦੇਸ਼ ਦੀ ਧੀ ਲਈ ਪਦਮ ਸ਼੍ਰੀ ਪੁਰਸਕਾਰ ਵੀ ਵਾਪਸ ਕਰਾਂਗਾ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਮੈਨੂੰ ਤੁਹਾਡੀ ਧੀ ਅਤੇ ਮੇਰੀ ਭੈਣ ਸਾਕਸ਼ੀ ਮਲਿਕ ‘ਤੇ ਮਾਣ ਹੈ। ਉਨ੍ਹਾਂ ਸਚਿਨ ਤੇਂਦੁਲਕਰ ਅਤੇ ਨੀਰਜ ਚੋਪੜਾ ਵਰਗੀਆਂ ਦੇਸ਼ ਦੀਆਂ ਉੱਘੀਆਂ ਖੇਡ ਹਸਤੀਆਂ ਨੂੰ ਵੀ ਇਸ ਮੁੱਦੇ ‘ਤੇ ਆਪਣੀ ਰਾਏ ਦੇਣ ਦੀ ਅਪੀਲ ਕੀਤੀ।

You must be logged in to post a comment Login