ਪੂਰਨੀਆ, 30 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਨਾਲ ਹੱਥ ਮਿਲਾਉਣ ਕਾਰਨ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜੇਡੀਯੂ ਪ੍ਰਧਾਨ ਦੇ ਬਗ਼ੈਰ ਬਿਹਾਰ ‘ਚ ਵਿਰੋਧੀ ਪਾਰਟੀਆਂ ਦਾ ਮਹਾਗਠਜੋੜ ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਸਮਾਜਿਕ ਨਿਆਂ ਲਈ ਲੜੇਗਾ। ਉਨ੍ਹਾਂ ਕਿਹਾ, ‘ਸਾਨੂੰ ਨਿਤੀਸ਼ ਜੀ ਦੀ ਲੋੜ ਨਹੀਂ ਹੈ। ਸਾਨੂੰ ਉਨ੍ਹਾਂ ਦੀ ਬਿਲਕੁਲ ਵੀ ਲੋੜ ਨਹੀਂ ਹੈ।’ ਰਾਹੁਲ ਗਾਂਧੀ ਨੇ ਪੂਰਨੀਆ ਦੇ ਰੰਗਭੂਮੀ ਮੈਦਾਨ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਹਿੱਤਾ ਲਈ ਲੜਦੇ ਰਹਿਣਗੇ ਤੇ ਬਿਹਾਰ ’ਚ ਕਿਸਾਨ ਆਰਥਿਕ ਅਨਿਆਏ ਦੇ ਸ਼ਿਕਾਰ ਹਨ।

You must be logged in to post a comment Login