ਸਾਬਕਾ ਮੁੱਕੇਬਾਜ਼ ਵਿਜੇਂਦਰ ਸਿੰਘ ਭਾਜਪਾ ’ਚ ਸ਼ਾਮਲ

ਸਾਬਕਾ ਮੁੱਕੇਬਾਜ਼ ਵਿਜੇਂਦਰ ਸਿੰਘ ਭਾਜਪਾ ’ਚ ਸ਼ਾਮਲ

ਨਵੀਂ ਦਿੱਲੀ, 3 ਅਪਰੈਲ- ਮੁੱਕੇਬਾਜ਼ੀ ਵਿਚ ਭਾਰਤ ਨੂੰ ਪਹਿਲਾ ਓਲੰਪਿਕ ਤਮਗਾ ਦਿਵਾਉਣ ਵਾਲਾ ਕਾਂਗਰਸੀ ਆਗੂ ਵਿਜੇਂਦਰ ਸਿੰਘ ਭਾਜਪਾ ਵਿਚ ਸ਼ਾਮਲ ਹੋ ਗਿਆ। ਉਸ ਨੇ ਕਾਂਗਰਸ ਦੀ ਟਿਕਟ ‘ਤੇ ਦੱਖਣੀ ਦਿੱਲੀ ਸੰਸਦੀ ਹਲਕੇ ਤੋਂ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ ਪਰ ਹਾਰ ਗਿਆ ਸੀ। ਕਈ ਦਿਨਾਂ ਤੋਂ ਕਿਆਸ ਸਨ ਕਿ ਕਾਂਗਰਸ ਇਸ ਵਾਰ ਉਸ ਨੂੰ ਮਥੁਰਾ ਸੀਟ ਤੋਂ ਮੈਦਾਨ ਵਿੱਚ ਉਤਾਰ ਸਕਦੀ ਹੈ, ਜਿੱਥੋਂ ਭਾਜਪਾ ਦੀ ਮੌਜੂਦਾ ਸੰਸਦ ਹੇਮਾ ਮਾਲਿਨੀ ਤੀਜੀ ਵਾਰ ਚੋਣ ਲੜ ਰਹੀ ਹੈ।

You must be logged in to post a comment Login