ਸਾਲ 2024 ’ਚ ਭਾਰਤ ਕਰੇਗਾ ਲਗਪਗ 7% ਨਾਲ ਆਰਥਿਕ ਵਿਕਾਸ: ਯੂਐੱਨ ਮਾਹਿਰ

ਸਾਲ 2024 ’ਚ ਭਾਰਤ ਕਰੇਗਾ ਲਗਪਗ 7% ਨਾਲ ਆਰਥਿਕ ਵਿਕਾਸ: ਯੂਐੱਨ ਮਾਹਿਰ

ਸੰਯੁਕਤ ਰਾਸ਼ਟਰ, 17 ਮਈ- ਭਾਰਤ ਦਾ ਆਰਥਿਕ ਵਿਕਾਸ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਅਤੇ ਇਹ ਕਈ ਪੱਛਮੀ ਕੰਪਨੀਆਂ ਲਈ ਨਿਵੇਸ਼ ਨਵਾਂ ਦੇਸ਼ ਬਣ ਗਿਆ ਹੈ ਕਿਉਂਕਿ ਚੀਨ ਵਿੱਚ ਵਿਦੇਸ਼ੀ ਨਿਵੇਸ਼ ਲਗਾਤਾਰ ਘਟਦਾ ਜਾ ਰਿਹਾ ਹੈ। ਮਾਹਿਰ ਨੇ ਇਹ ਗੱਲ ਸੰਯੁਕਤ ਰਾਸ਼ਟਰ ਵੱਲੋਂ 2024 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਵਾਧੇ ਨੂੰ ਸੋਧਣ ਦੇ ਮੌਕੇ ‘ਤੇ ਕਹੀ। ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਦੇ ਆਰਥਿਕ ਵਿਸ਼ਲੇਸ਼ਣ ਅਤੇ ਨੀਤੀ ਡਿਵੀਜ਼ਨ ਵਿੱਚ ਕੌਮਾਂਤਰੀ ਆਰਥਿਕ ਨਿਗਰਾਨੀ ਸ਼ਾਖਾ ਦੇ ਮੁਖੀ ਹਾਮਿਦ ਰਾਸ਼ਿਦ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਾਲ 2024 ਲਈ ਭਾਰਤ ਦੇ ਵਿਕਾਸ ਦੇ ਅਨੁਮਾਨ ਨੂੰ ਸੋਧਿਆ ਗਿਆ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਸਾਲ ਦੇਸ਼ ਦੀ ਆਰਥਿਕਤਾ ਲਗਪਗ ਸੱਤ ਫੀਸਦੀ ਦੀ ਦਰ ਨਾਲ ਵਧੇਗੀ।

You must be logged in to post a comment Login