ਸਿਡਨੀ ਦੇ ਸਕੂਲਾਂ ‘ਚ 13 ਵਿਦਿਆਰਥੀਆਂ ਨੂੰ ਓਮੀਕਰੋਨ

ਸਿਡਨੀ ਦੇ ਸਕੂਲਾਂ ‘ਚ 13 ਵਿਦਿਆਰਥੀਆਂ ਨੂੰ ਓਮੀਕਰੋਨ

ਸਿਡਨੀ :- ਓਮੀਕਰੋਨ ਵਾਇਰਸ ਨੇ ਹੁਣ ਆਸਟ੍ਰੇਲੀਆ ਦੇ ਸਕੂਲਾਂ ਵਿੱਚ ਵੀ ਦਸਤਕ ਦੇ ਦਿੱਤੀ ਹੈ, ਜਿਸ ਨਾਲ ਕੇਸਾਂ ਦੀ ਗਿਣਤੀ ਵਿੱਚ ਵੀ ਇਜ਼ਾਫਾ ਹੋਇਆ ਹੈ। ਕੋਵਿਡ-19 ਦੇ 13 ਕੇਸ ਪੱਛਮੀ ਸਿਡਨੀ ਦੇ ਇੱਕ ਸਕੂਲ ਵਿੱਚ ਇੱਕ ਕਲੱਸਟਰ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਤਿੰਨ ਵਿਦਿਆਰਥੀਆਂ ਦੀ ਓਮੀਕਰੋਨ ਰੂਪ ਹੋਣ ਦੀ ਪੁਸ਼ਟੀ ਹੋਈ ਹੈ। ਓਮੀਕਰੋਨ ਲਈ ਸਕਾਰਾਤਮਕ ਟੈਸਟ ਕਰਨ ਵਾਲੇ ਪਹਿਲੇ ਵਿਦਿਆਰਥੀ ਦਾ ਵਿਦੇਸ਼ੀ ਯਾਤਰੀਆਂ ਨਾਲ ਕੋਈ ਸਬੰਧ ਨਹੀਂ ਸੀ। ਪੱਛਮੀ ਸਿਡਨੀ ਦੇ ਰੀਜੈਂਟਸ ਪਾਰਕ ਕ੍ਰਿਸ਼ਚੀਅਨ ਸਕੂਲ ਦੇ ਹੋਰ ਦੋ ਵਿਦਿਆਰਥੀਆਂ ਵਿਚ ਓਮੀਕਰੋਨ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਹੋਰ 10 ਵਿਦਿਆਰਥੀ ਇਸ ਬਿਮਾਰੀ ਨਾਲ ਪਾਜੇਟਿਵ ਪਾਏ ਗਏ ਹਨ ਅਤੇ ਵੈਰੀਐਂਟ ‘ਤੇ ਜੀਨੋਮਿਕ ਟੈਸਟ ਦੀ ਉਡੀਕ ਕਰ ਰਹੇ ਹਨ। ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਨਜ਼ਦੀਕੀ ਸੰਪਰਕ ਵਿੱਚ ਹੋਣ ਕਾਰਣ ਸਾਰਿਆਂ ਨੂੰ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਇੱਕ ਓਮੀਕਰੋਨ ਦੇ ਨਜਦੀਕੀ ਸੰਪਰਕ ਨੇ ਵਿਲਾਵੁੱਡ ਦੀ ਇੱਕ ਰੌਕ ਕਲਾਈਬਿੰਗ ਜਿੰਮ ਵਿੱਚ ਜਾਣ ਕਾਰਣ ਉਸ ਸਾਈਟ ਨੂੰ ਵੀ ਨਜਦੀਕੀ ਸੰਪਰਕ ਵਿੱਚ ਮੰਨਿਆ ਜਾ ਰਿਹਾ ਹੈ।

You must be logged in to post a comment Login