ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ

ਸਿਡਨੀ, 13 ਅਪਰੈਲ- ਸਿਡਨੀ ਦੇ ਸ਼ਾਪਿੰਗ ਸੈਂਟਰ ਵਿਚ ਅੱਜ ਚਾਕੂ ਨਾਲ ਹਮਲੇ ਵਿਚ 5 ਵਿਅਕਤੀਆਂ ਅਤੇ ਮਸ਼ਕੂਕ ਹਮਲਾਵਰ ਦੀ ਮੌਤ ਹੋ ਗਈ। ਹਮਲੇ ਵਿੱਚ ਬੱਚੇ ਸਮੇਤ ਕਈ ਵਿਅਕੀਆਂ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਮਾਲ ਵਿੱਚ ਚਾਕੂ ਨਾਲ ਹਮਲਾ ਕੀਤਾ ਅਤੇ ਪੁਲੀਸ ਇੰਸਪੈਕਟਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਮਸ਼ਕੂਕ ਨੇ ਹਮਲਾ ਇਕੱਲੇ ਨੇ ਕੀਤਾ ਹੈ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਹਮਲਾ ਕਰਨ ਪਿੱਛੇ ਮਕਸਦ ਦਾ ਪਤਾ ਨਹੀਂ ਲੱਗਿਆ।

You must be logged in to post a comment Login