ਸਿਡਨੀ ਵਿਸਾਖੀ ਮੇਲੇ ਤੇ ਰਿਕਾਰਡ ਤੋੜ ਇਕੱਠ  

ਸਿਡਨੀ ਵਿਸਾਖੀ ਮੇਲੇ ਤੇ ਰਿਕਾਰਡ ਤੋੜ ਇਕੱਠ  

ਦਰਸ਼ਕ ਮੈਲਬਰਨ, ਬ੍ਰਿਸਬੇਨ, ਕੈਨਬਰਾ ਤੋਂ ਪਹੁੰਚੇ  

ਕਹਿੰਦੇ ਹਨ ਕਿ,’ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਬਣਾਉਂਦੇ ਨੇ’। ਸਿਡਨੀ ਦੇ ਉਨੀ ਵੇਂ ਵਿਸਾਖੀ ਮੇਲੇ ਵਿੱਚ ਇਹ ਗੱਲ ਸੱਚ ਹੋ ਨਿੱਬੜੀ  ।ਪੰਜਾਬੀ ਸੰਗੀਤ ਸੈਂਟਰ ਵੱਲੋਂ ਕਰਵਾਏ ਇਸ ਮੇਲੇ ਵਿਚ ਦੱਸ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ  । ਪ੍ਰਬੰਧਕ ਹਰਕੀਰਤ ਸਿੰਘ ਸੰਧਰ ਤੇ ਦਵਿੰਦਰ ਧਾਰੀਆ ਨੇ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਲਈ ਇਹ ਕਾਰਜ  2004 ਵਿੱਚ ਸ਼ੁਰੂ ਕੀਤਾ ਸੀ ਜੋ ਨਿਰੰਤਰ ਚੱਲ ਰਿਹਾ ਹੈ  ।ਪ੍ਰੋਗਰਾਮ ਦਾ ਆਗਾਜ਼ ਸਰਕਾਰੀਆ ਗਰੁੱਪ ਵੱਲੋਂ ਸ਼ਬਦ ਕੀਰਤਨ ਨਾਲ ਹੋਇਆ ।ਹਸਰਤ ਅਤੇ ਉਸਤਤ ਵੱਲੋਂ ਪੰਜਾਬੀ ਲੋਕ ਗੀਤਾਂ ਤੇ ਨਾਚ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਪੰਜਾਬ ਤੂੰ ਖਾਸ ਤੌਰ ਤੇ ਪਹੁੰਚੀ  ਗਾਇਕਾ ਲਿਓਨਾ ਕੌਰ ਨੇ ਆਪਣੀ ਗਾਇਕੀ ਦਾ ਜਿੱਥੇ ਲੋਹਾ ਮਨਵਾਇਆ ਉਥੇ ਦਵਿੰਦਰ ਧਾਰੀਆ ਦੇ ਗੀਤ ‘ਛੱਡ ਆਏ’ ਨੇ ਸਭ ਨੂੰ ਭਾਵੁਕ ਕਰ ਦਿੱਤਾ। ਸ਼ਿਫਲੀ ਤੋਂ ਲਿਬਰਲ ਪਾਰਟੀ ਵੱਲੋਂ ਪਹਿਲੀ ਵਾਰ ਚੁਣੇ  ਪੰਜਾਬੀ ਉਮੀਦਵਾਰ  ਜੁਗਨਦੀਪ ਸਿੰਘ ਜਵਾਹਰਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਜਾਣੂ ਕਰਵਾਇਆ । ਪਾਇਨਰ ਕੋਚਿੰਗ ਵਲੋ. ਬੱਚਿਆਂ ਨੂੰ ਨਰਸਰੀ ਤੋਂ ਪੜ੍ਹਾਈ  ਨਾਲ ਜੋੜਨ ਅਤੇ  ਅਧਾਰ ਬਨਾਉਣ ਤੇ ਰੋਸ਼ਨੀ ਪਾਈ । ਗੋਵਿੰਦਰ ਅਤੇ ਨਿਰਮਲ ਕੌਰ ਢਿੱਲੋਂ ਨੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਅਤੇ ਪ੍ਰਪੱਕ ਕਰਨ ਤੇ ਵਿਚਾਰਾਂ ਕੀਤੀਆਂ ।ਅੰਤਰਰਾਸ਼ਟਰੀ ਹਾਕੀ ਖਿਡਾਰੀ ਨਵਤੇਜ ਤੇਜਾ ਨੇ ਲਾਇਨਜ਼ ਹਾਕੀ ਕਲੱਬ ਨੂੰ ਰੂਬਰੂ ਕਰਵਾਉਂਦੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਨਾਲ ਜੁੜਨ  ਲਈ ਪ੍ਰੇਰਿਤ ਕੀਤਾ  ।ਪੰਜਾਬ ਦੀਆਂ ਰਵਾਇਤੀ ਖੇਡਾਂ ਚਾਟੀ ਰੇਸ, ਰੱਸਾਕਸ਼ੀ ਮਿਊਜ਼ੀਕਲ ਚੇਅਰ  ਆਦਿ ਨੇ ਸਾਰਿਆਂ ਦਾ ਮਨ ਮੋਹਿਆ। ਪੰਜਾਬ ਤੋਂ ਖਾਸ ਤੌਰ ਤੇ ਆਏ ਮਾਪੇ ਇਨ੍ਹਾਂ ਖੇਡਾਂ ਦਾ ਹਿੱਸਾ  ਬਣੇ ।ਪੰਜਾਬ ਤੋਂ ਖਾਸ ਤਾਰ ਤੇ ਪੰਚੀ ਗਾਇਕਾ ਲਿਓਨਾ ਕੌਰ ਨੇ ਆਪਣੀਆਂ ਬੋਲੀਆਂ ਨਾਲ ਸਾਰੇ ਮੇਲੇ ਨੂੰ ਝੂਮਣ ਲਾ ਦਿੱਤਾ । ਪਹੁੰਚੇ ਮੰਤਰੀ ਸਾਹਿਬਾਨ ਨੇ ਸਾਰਿਆਂ ਨੂੰ ਵਿਸਾਖੀ ਦੀ ਮੁਬਾਰਕਬਾਦ ਦਿੱਤੀ। ਮਾਣਯੋਗ ਸਟੀਵਨ ਵਾਲੀ ਨੇ   ਪ੍ਰਬੰਧਕਾਂ ਵੱਲੋਂ ਇਸ ਕਾਮਯਾਬ  ਮੇਲੇ ਕਰਾਉਣ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਇਨ੍ਹਾਂ ਦਾ ਸਾਥ ਦਿੰਦੇ ਰਹਾਂਗੇ । ਰਿਦਮ ਆਫ ਭੰਗੜਾ ਨੇ ਜਿੱਥੇ ਭੰਗੜੇ ਦੀਆਂ ਵੱਖ ਵੱਖ ਵੰਨਗੀਆਂ ਨੂੰ ਪੇਸ਼ ਕੀਤਾ ਉਥੇ ਯੂ ਬੀ ਸੀ ਵੱਲੋਂ ਭੰਗੜਾ ਅਤੇ ਮਲਵਈ ਗਿੱਧੇ  ਦੀ ਸਰਵਉਤਮ ਪੇਸ਼ਕਾਰੀ ਕੀਤੀ । ਆਸਟਰੇਲੀਆ ਦੇ ਜੰਮਪਲ ਬੱਚੇ ਫੋਕ  ਐਂਡ ਫੰਕ ਭੰਗੜਾ ਆਲ ਸਟਾਰਜ਼ ਵੱਲੋਂ ਬਿਹਤਰੀਨ ਨਾਚ ਪੇਸ਼ ਕੀਤਾ ।ਪੰਜਾਬੀ ਮੁਟਿਆਰਾਂ ਨੇ ਗਿੱਧਾ ਪਾ ਕੇ ਹਵਾ ਵਿੱਚ ਵੱਖਰਾ ਹੀ ਰੰਗ ਭਰ ਦਿੱਤਾ । ਸਿੰਘ ਮੋਟਰ ਸਾਈਕਲ ਕਲੱਬ ਨੇ ਮੋਟਰਸਾਈਕਲ ਦੀ ਨੁਮਾਇਸ਼ ਲਗਾਈ । ਪੂਰੀ ਬਲੈਕਟਾਊਨ ਸ਼ੋਅ ਗਰਾਊਂਡ ਵਿੱਚ ਭੋਜਨ ਅਤੇ ਹੋਰ ਵੰਨ ਸੁਵੰਨੀਆਂ ਦੁਕਾਨਾਂ ਨੇ ਸੱਚਮੁੱਚ ਪੰਜਾਬ ਦੇ ਮੇਲੇ ਦਾ  ਭੁਲੇਖਾ ਪਾਇਆ।  ਭੰਗੜੇ ਅਤੇ ਗਿੱਧੇ ਦੇ ਰੰਗ ਵਿੱਚ ਵੱਖਰੀਆਂ ਉਚਾਈਆਂ ਨੂੰ ਛੋਂਹਦਾ ਇਹ ਮੇਲਾ ਸਚਮੁੱਚ ਸਾਰਥਿਕ ਹੋ ਨਿੱਬੜਿਆ।

You must be logged in to post a comment Login