ਸਿਡਨੀ ਵਿੱਚ ਵਿਸਾਖੀ ਮੇਲੇ ਦੀਆਂ ਧੁੰਮਾਂ ਦੇਖਣ ਨੂੰ ਮਿਲੀਆਂ

ਸਿਡਨੀ ਵਿੱਚ ਵਿਸਾਖੀ ਮੇਲੇ ਦੀਆਂ ਧੁੰਮਾਂ ਦੇਖਣ ਨੂੰ ਮਿਲੀਆਂ

ਸਿਡਨੀ  :- ਸਿਡਨੀ ਵਿੱਚ ਬੀਤੇ ਦਿਨ ਹੋਏ ਵਿਸਾਖੀ ਮੇਲੇ ਦੀਆਂ ਧੁੰਮਾਂ ਦੇਖਣ ਨੂੰ ਮਿਲੀਆਂ। 10 ਮਈ ਨੂੰ ਬਲੈਕਟਾਊਨ ਦੇ ਸ਼ੋਅ ਗਰਾਊਂਡ ਵਿੱਚ ਹੋਏ ਇਸ ਮੇਲੇ ਦੌਰਾਨ ਪੰਜਾਬੀ ਭਾਈਚਾਰੇ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਆ ਕੇ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਭੰਗੜਾ ਗਿੱਧਾ ਦੀਆਂ ਪੇਸ਼ਕਾਰੀਆਂ ਦੇਖਣਯੋਗ ਸਨ। ਮੁੰਡਿਆਂ ਅਤੇ ਕੁੜੀਆਂ ਦੇ ਰੱਸਾ ਕੱਸੀ ਦੇ ਮੁਕਾਬਲੇ ਦੇਖਣ ਯੋਗ ਸਨ। ਜਿਸ ਵਿੱਚ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਝੂਲੇ ਅਤੇ ਫੂਡ ਸਟਾਲਾਂ ਨੇ ਸਿਡਨੀ ਮੇਲੇ ਦਾ ਮਾਹੌਲ ਪੰਜਾਬਨੁਮਾ ਬਣਾ ਦਿੱਤਾ ਸੀ। ਮੇਲੇ ਦੌਰਾਨ ਕੌਂਸਲਰ ਮੋਨਿੰਦਰ ਸਿੰਘ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹੋ ਜਿਹੇ ਮੇਲੇ ਭਾਈਚਾਰਿਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਦੇ ਹਨ। ਇਸ ਮੌਕੇ ਐੱਨ.ਐੱਸ.ਡਬਲਿਯੂ. ਦੇ ਪ੍ਰੀਮੀਅਰ ਕ੍ਰਿਸ ਮਿੰਨਸ ਨੇ ਇਸ ਮੇਲੇ ਵਿੱਚ ਆਉਣ ‘ਤੇ ਕਿਹਾ ਕਿ ਇਸ ਮੇਲੇ ਵਿੱਚ ਆਏ ਸਮੁੱਚੇ ਭਾਈਚਾਰੇ ਨੂੰ ਮੈਂ ਵਿਸਾਖੀ ਦੀਆਂ ਮੁਬਾਰਕਾਂ ਦਿੰਦਾ ਹਾਂ। ਉਹਨਾਂ ਕਿਹਾ ਕਿ ਐੱਨ.ਐੱਸ.ਡਬਲਿਯੂ. ਵਿੱਚ ਵਿਭਿੰਨ ਅਤੇ ਜੀਵੰਤ ਭਾਈਚਾਰਿਆਂ ਦੀ ਸਾਂਝ ਵਾਲੇ ਐੱਨ.ਐੱਸ.ਡਬਲਿਯੂ. ਦੀ ਅਗਵਾਈ ਕਰਨਾ ਸਨਮਾਨ ਵਾਲੀ ਗੱਲ ਹੈ। ਇਸ ਮੌਕੇ ਹਰਕੀਰਤ ਸੰਧਰ ਵੱਲੋਂ ਕਿਹਾ ਕਿ ਮੇਲੇ ਨੂੰ ਸਫਲ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ। । ਉਹਨਾਂ ਕਿਹਾ ਕਿ ਵਿਸਾਖੀ ਮੇਲੇ ਦੇ ਮੁੱਖ ਉਦੇਸ਼ ਆਪਣੇ ਅਮੀਰ ਵਿਰਸੇ ਨੂੰ ਆਪਣੀ ਪੀੜ੍ਹੀ ਤੱਕ ਪਹੁੰਚਾਉਣਾ ਹੈ। ਇਸ ਮੌਕੇ ਹਰਕੀਰਤ ਸੰਧਰ, ਦਵਿੰਦਰ ਧਾਰੀਆ, ਅਮਰਿੰਦਰ ਬਾਜਵਾ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।

You must be logged in to post a comment Login