ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਲੋਂ ਸੂਲਰ ’ਚ ਸੜਕ ਦਾ ਉਦਘਾਟਨ

ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਲੋਂ ਸੂਲਰ ’ਚ ਸੜਕ ਦਾ ਉਦਘਾਟਨ
  • ਸੁਖਵਿੰਦਰ ਸੁੱਖਾ ਤੇ ਸੂਲਰ ਸਰਪੰਚ ਵਲੋਂ ਜੌੜੇਮਾਜਰਾ ਦਾ ਧੰਨਵਾਦ

ਪਟਿਆਲਾ, 18 ਅਗਸਤ (ਕੰਬੋਜ ਰਿਪੋਰਟ)- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੌੜੇਮਾਜਰਾ ਵਲੋਂ ਅੱਜ ਸੂਲਰ ਦੀ ਗਿਆਨ ਕਲੋਨੀ ਵਿਖੇ 2500 ਫੁੱਟ ਲੰਬੀ ਸੜਕ ਦਾ ਉਦਘਾਟਨ ਕੀਤਾ ਗਿਆ। ਚੇਤਨ ਸਿੰਘ ਜੌੜੇਮਾਜਰਾ ਵਲੋਂ ਇਥੋਂ ਦੀਆਂ ਗਲੀਆਂ ਦੇ ਵਿਕਾਸ ਲਈ 14 ਲੱਖ ਰੁਪਏ ਦੀ ਗ੍ਰਾਂਟ ਦੇਣ ਐਲਾਨ ਕੀਤਾ। ਉਨ੍ਹਾਂ ਵਲੋਂ ਮੌਕੇ ’ਤੇ ਹਾਜ਼ਰ ਬੀ. ਡੀ. ਪੀ. ਓ. ਨੂੰ ਜਲਦ ਤੋਂ ਗ੍ਰਾਂਟ ਜਾਰੀ ਕਰਨ ਦੇ ਆਦੇਸ਼ ਦਿੱਤੇ। ਚੇਤਨ ਸਿੰਘ ਜੌੜੇਮਾਜਰਾ ਨੇ ਸਥਾਨਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਥੇ ਵਿਕਾਸ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਿੰਡ ਸੂਲਰ ’ਚ ਪਹਿਲ ਦੇ ਆਧਾਰ ’ਤੇ ਕੰਮ ਕਰਾਉਣਗੇ। ਉਨ੍ਹਾਂ ਕਿਹਾ ਕਿ ਹਾਲੇ ਸਰਕਾਰ ਬਣੇ ਨੂੰ ਸਿਰਫ ਪੰਚ ਮਹੀਨੇ ਹੀ ਹੋਏ ਹਨ ਤੇ ਗਿਆਨ ਕਲੋਨੀ ਵਿਚ ਬੜੀ ਤੇਜ਼ੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ। ਸੀਵਰੇਜ਼, ਗਲੀਆਂ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ। ਰਹਿੰਦੀਆਂ ਗਲੀਆਂ ਦਾ ਕੰਮ ਵੀ ਜਲਦ ਪੂਰਾ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਥੋੜਾ ਸਮਾਂ ਹੋਰ ਦਿਓ ਇਥੇ ਵਿਕਾਸ ਦੀ ਕੋਈ ਕਸਰ ਨਹੀਂ ਛੱਡਾਂਗਾ। ਇਸ ਮੌਕੇ ‘ਆਪ’ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਵਲੋਂ ਸਿਹਤ ਮੰਤਰੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਏਰੀਏ ਵਿਚ ਸੀਵਰੇਜ਼ ਦੀਆਂ ਹੌਂਦੀਆਂ ਸਾਫ ਕਰਵਾ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਪਾਸੇ ਵੀ ਸੀਵਰੇਜ ਬਲਾਕ ਹੋਣ ਕਾਰਨ ਪ੍ਰੇਸ਼ਾਨੀ ਨਾ ਹੋਵੇ। ਇਸ ਮੌਕੇ ਬੀ. ਡੀ. ਪੀ. ਓ. ਅਜਾਇਬ ਸਿੰਘ, ਸਰਕਲ ਇੰਚਾਰਜ ਸੁਖਵਿੰਦਰ ਸਿੰਘ ਸੁੱਖਾ, ਜਸਵੀਰ ਸਿੰਘ ਕੰਬੋਜ, ਆਪ ਆਗੂ ਮਨਿੰਦਰ ਹਾਂਡਾ, ਸੁਰਿੰਦਰ ਕੌਰ ਸਰਪੰਚ, ਹਰਮੇਸ਼ ਸਿੰਘ, ਜੇ. ਈ. ਬਲਵੀਰ ਸਿੰਘ, ਤਰਸੇਮ ਸਿੰਘ ਪੰਚ, ਰੌਸ਼ਨ ਲਾਲ ਪੰਚ, ਮਨਦੀਪ ਚੀਮਾ ਪੰਚ, ਨਿਰਮਲ ਪੰਚ ਆਦਿ ਹਾਜ਼ਰ ਸਨ।

ਸੜਕ ਦਾ ਉਦਘਾਟਨ ਕਰਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਨਾਲ ਹਨ ‘ਆਪ’ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਤੇ ਹੋਰ। (ਫੋਟੋ : ਕੰਬੋਜ)
ਉਦਘਾਟਨ ਸਮੇਂ ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ, ਨਾਲ ਹੈ ਅਮਰਿੰਦਰ ਕੰਬੋਜ, ਸੁਖਵਿੰਦਰ ਸੁੱਖਾ, ਜਸਵੀਰ ਸਿੰਘ ਕੰਬੋਜ, ਕੁਲਵਿੰਦਰ ਸਿੰਘ ਟੋਨੀ ਤੇ ਹੋਰ।

You must be logged in to post a comment Login