ਸਿੰਗਾਪੁਰ ’ਚ ਭਾਰਤੀ ਮੂਲ ਦੇ ਮਲੇਸ਼ਿਆਈ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਮੌਤ ਦੀ ਸਜ਼ਾ

ਸਿੰਗਾਪੁਰ, 17 ਨਵੰਬਰ : ਸਿੰਗਾਪੁਰ ਦੀ ਇੱਕ ਅਦਾਲਤ ਨੇ ਮਲੇਸ਼ੀਆ ਦੇ ਭਾਰਤੀ ਮੂਲ ਦੇ ਵਿਅਕਤੀ ਮੁਨੁਸਾਮੀ ਰਾਮਰਾਮੂਰਤ (39) ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਹਾਈਕੋਰਟ ਨੇ 2018 ਦੇ ਇਸ ਮਾਮਲੇ ਵਿੱਚ ਲੰਘੇ ਬੁੱਧਵਾਰ ਸਫਾਈ ਸੁਪਰਵਾਈਜ਼ਰ ਮੁਨੁਸਾਮੀ ਰਾਮਰਾਮੂਰਤ ਨੂੰ ਦੋਸ਼ੀ ਠਹਿਰਾਇਆ ਸੀ। ਰਿਪੋਰਟਾਂ ਮੁਤਾਬਕ, ਉਸ ਨੂੰ ਹਾਰਬਰਫਰੰਟ ਐਵੇਨਿਊ ਨੇੜੇ ਖੜ੍ਹੇ ਮੋਟਰਸਾਈਕਲ ਵਿੱਚ ਪਏ ਨਸ਼ੀਲੇ ਪਦਾਰਥਾਂ ਦੇ ਇੱਕ ਬੈਗ ਸਮੇਤ ਫੜਿਆ ਗਿਆ ਸੀ। ਉਸ ਕੋਲੋਂ 6.3 ਕਿਲੋ ਚੂਰਾ-ਪੋਸਤ ਬਰਾਮਦ ਹੋਇਆ ਸੀ ਅਤੇ ਜਾਂਚ ਉਪਰੰਤ ਉਸ ਕੋਲੋਂ 57.54 ਗ੍ਰਾਮ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਮਿਲੀ ਸੀ। ਜਸਟਿਸ ਔਡਰੀ ਲਿਮ ਵੱਲੋਂ ਸਜ਼ਾ ਦਾ ਹੁਕਮ ਸੋਮਵਾਰ ਨੂੰ ਜਾਰੀ ਕੀਤਾ ਗਿਆ। –

You must be logged in to post a comment Login