ਸਿੰਗਾਪੁਰ ਦੇ ਸਿੱਖ ਖੋਜਾਰਥੀ ਅਮਰਦੀਪ ਸਿੰਘ ਨੇ ਗੁਰੂ ਨਾਨਕ ਅੰਤਰ-ਧਰਮ ਪੁਰਸਕਾਰ ਜਿੱਤਿਆ

ਸਿੰਗਾਪੁਰ ਦੇ ਸਿੱਖ ਖੋਜਾਰਥੀ ਅਮਰਦੀਪ ਸਿੰਘ ਨੇ ਗੁਰੂ ਨਾਨਕ ਅੰਤਰ-ਧਰਮ ਪੁਰਸਕਾਰ ਜਿੱਤਿਆ

ਨਿਊ ਯਾਰਕ, 7 ਨਵੰਬਰ- ਸਿੰਗਾਪੁਰ ਅਧਾਰਿਤ ਸਿੱਖ ਖੋਜਾਰਥੀ ਅਤੇ ਦਸਤਾਵੇਜ਼ੀ ਫਿਲਮਸਾਜ਼ ਅਮਰਦੀਪ ਸਿੰਘ ਨੂੰ ਸਾਲ 2022 ਲਈ ‘ਦਿ ਗੁਰੂ ਨਾਨਕ ਇੰਟਰਫੇਥ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਹੋਫਸਟ੍ਰਾ ਯੂਨੀਵਰਸਿਟੀ, ਨਿਊਯਾਰਕ ਵੱਲੋਂ ਪੁਰਸਕਾਰ ਤਹਿਤ 50,000 ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਹ ਪੁਰਸਕਾਰ, ਜੋ ਅੰਤਰ-ਧਰਮ ਬਾਰੇ ਸਮਝ ਨੂੰ ਵਧਾਉਣ ਲਈ ਮਹੱਤਵਪੂਰਨ ਕੰਮਾਂ ਨੂੰ ਮਾਨਤਾ ਦਿੰਦਾ ਹੈ, ਹਰ ਦੋ ਸਾਲਾਂ ਵਿੱਚ ਦਿੱਤਾ ਜਾਂਦਾ ਹੈ। ਸਾਲ 2006 ਵਿੱਚ ਬਰੂਕਵਿਲੇ, ਨਿਊਯਾਰਕ ਵਿੱਚ ਈਸ਼ਰ ਬਿੰਦਰਾ ਅਤੇ ਪਰਿਵਾਰ ਵੱਲੋਂ ਸਥਾਪਿਤ ਇਹ ਪੁਰਸਕਾਰ ਵੱਖ-ਵੱਖ ਧਰਮਾਂ ਦੀ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਭਾਈਚਾਰਿਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਹੈ। ਯੂਪੀ ਦੇ ਗੋਰਖਪੁਰ ਵਿੱਚ ਜਨਮੇ ਅਮਰਦੀਪ ਸਿੰਘ ਆਪਣੀ ਪਤਨੀ ਵੀਨਿੰਦਰ ਕੌਰ ਨਾਲ ਸਿੰਗਾਪੁਰ ਅਧਾਰਿਤ ਵਿਜ਼ੁਅਲ ਮੀਡੀਆ ਪ੍ਰੋਡਕਸ਼ਨ ਹਾਊਸ ‘ਲੋਸਟ ਹੈਰੀਟੇਜ ਪ੍ਰੋਡਕਸ਼ਨਜ਼’ ਚਲਾਉਂਦੇ ਹਨ।

You must be logged in to post a comment Login