ਸੰਗਰੂਰ- ਅੱਜ ਸੰਗਰੂਰ ਦੀ ਮੁੱਖ ਜੇਲ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਕਿ ਤੱਕ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਏਗਾ। ਦੱਸਣਯੋਗ ਹੈ ਕਿ ਧਰਨਾ ਲਗਾਉਣ ਦਾ ਮੁੱਖ ਕਾਰਨ ਬੀਤੇ ਦਿਨੀਂ ਸੰਗਰੂਰ ਵਿਚ ਸੁਖਬੀਰ ਬਾਦਲ ‘ਤੇ ਸਿੱਖ ਕਾਰਕੁਨਾਂ ਵਲੋਂ ਜੁੱਤੀ ਸੁੱਟਣ ਦੇ ਮਾਮਲੇ ਵਿਚ ਮੁਲਜ਼ਮਾਂ ‘ਤੇ ਕਤਲ ਦੀ ਧਾਰਾ 307 ਲਾਉਣਾ ਹੈ। ਦੱਸਣਯੋਗ ਹੈ ਕਿ ਬੇਅਦਬੀ ਨੂੰ ਲੈ ਕੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਕਰਕੇ ਸਿੱਖ ਕਾਰਕੁਨਾਂ ਵਲੋਂ ਸੰਗਰੂਰ ਵਿਚ ਸੁਖਬੀਰ ਬਾਦਲ ‘ਤੇ ਇਹ ਹਮਲਾ ਕੀਤਾ ਗਿਆ ਸੀ। ਹੁਣ ਜੇਲ ਦੇ ਸਾਹਮਣੇ ਧਰਨਾ ਇਸ ਲਈ ਦਿੱਤਾ ਜਾ ਰਿਹਾ ਹੈ ਕਿ ਤਾਂ ਕਿ ਸਿੱਖ ਕਾਰਕੁਨਾਂ ਨੂੰ ਜੇਲਾਂ ਤੋਂ ਛੁਡਵਾਇਆ ਜਾ ਸਕੇ ਅਤੇ ਉਨ੍ਹਾਂ ‘ਤੇ ਲਗਾਈਆਂ ਗਈਆਂ ਝੂਠੀਆਂ ਧਾਰਾਵਾਂ ਵੀ ਹਟਾਈਆਂ ਜਾ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਅਕਾਲੀ ਦਲ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਵਾਈ ਅਤੇ ਇਹ ਦੋਸ਼ੀ ਹਨ ਪਰ ਫਿਰ ਵੀ ਇਹ ਆਪਣੀ ਗਲਤੀ ਨਹੀਂ ਮੰਨ ਰਹੇ ਹਨ। ਉਥੇ ਹੀ ਲੋਕ ਇਨਸਾਫ ਪਾਰਟੀ ਦੇ ਨੇਤਾ ਨੇ ਕਿਹਾ ਕਿ ਸਿੱਖਾਂ ‘ਤੇ ਲਗਾਈਆਂ ਗਈਆਂ ਧਾਰਾਵਾਂ ਗਲਤ ਹਨ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਧਾਰਾ 307 ਹਟਾਈ ਜਾਵੇ। ਕਿਉਂਕਿ ਕਿਸੇ ਨੂੰ ਮਾਰਨ ਨੂੰ ਲੈ ਕੇ ਇਹ ਧਾਰਾ ਲਗਾਈ ਜਾਂਦੀ ਹੈ, ਜੋ ਕਿ ਬਿਲਕੁੱਲ ਗਲਤ ਹੈ। ਦੱਸ ਦੇਈਏ ਕਿ 31 ਅਕਤੂਬਰ ਨੂੰ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਤੋਂ ਸਿਮਰਜੀਤ ਸਿੰਘ ਬੈਂਸ ਵੀ ਸਿੱਖਾਂ ਦੀ ਰਿਹਾਈ ਲਈ ਧਰਨੇ ਵਿਚ ਆਪਣੇ ਸਮਰਥਕਾਂ ਨਾਲ ਸ਼ਾਮਲ ਹੋਣਗੇ।

You must be logged in to post a comment Login