ਸਿੱਖ ਭਾਈਚਾਰੇ ਨੇ ਖੱਟਰ ਦਾ ਕੀਤਾ ਬਾਈਕਾਟ,ਕਿਹਾ- ਸੀ.ਐੱਮ. ਮੰਗੇ ਮੁਆਫੀ

ਸਿੱਖ ਭਾਈਚਾਰੇ ਨੇ ਖੱਟਰ ਦਾ ਕੀਤਾ ਬਾਈਕਾਟ,ਕਿਹਾ- ਸੀ.ਐੱਮ. ਮੰਗੇ ਮੁਆਫੀ

ਨਵੀਂ ਦਿੱਲੀ – ਸ਼ੁੱਕਰਵਾਰ ਨੂੰ ਕਰਨਾਲ ਦੇ ਪਿੰਡ ਡਾਚਰ ‘ਚ ਸੀ.ਐੱਮ.ਮਨੋਹਰ ਲਾਲ ਖੱਟਰ ਦੇ ਨਾ ਪਹੁੰਚਣ ‘ਤੇ ਸਿੱਖ ਭਾਈਚਾਰੇ ‘ਚ ਗੁੱਸਾ ਹੈ। ਇਸ ਰੋਸ਼ ਦੇ ਚਲਦੇ ਡਾਚਰ ਪਿੰਡ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਰਤੀ ਜਨਤਾ ਪਾਰਟੀ ਦਾ ਬਾਇਕਾਟ ਕਰਨ ਦਾ ਫੈਸਲਾ ਕੀਤਾ। ਉੱਥੇ ਹੀ ਹੁਣ ਉਹ ਸੀ.ਐੱਮ.ਮਨੋਹਰ ਤੋਂ ਮੁਆਫੀ ਮੰਗਵਾਉਣਾ ਚਾਹੁੰਦੇ ਹਨ। ਸਿੱਖ ਭਾਈਚਾਰੇ ਨੇ ਸਰਕਾਰ ਨੂੰ 6 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸ ਦੌਰਾਨ ਸੀ.ਐੱਮ. ਵਿਰੋਧੀ ਨਾਅਰੇ ਲਗਾਏ ਗਏ ਅਤੇ ਖਾਲਿਸਤਾਨ ਜ਼ਿੰਦਾਬਾਅਦ ਦੇ ਨਾਅਰਿਆਂ ਦੀ ਗੁੰਝ ਉੱਠ ਰਹੀ ਹੈ। ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਰਨਾਲ ‘ਚ ਬੀ.ਜੇ.ਪੀ. ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਮੁਖ ਮੰਤਰੀ ਮਨੋਹਰ ਲਾਲ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਕਿਸੇ ਵੀ ਮੰਤਰੀ, ਨੇਤਾ ਨੂੰ ਕਰਨਾਲ ‘ਚ ਨਹੀਂ ਦਾਖਲ ਹੋਣ ਦਿੱਤਾ ਜਾਵੇਗਾ। ਜਦੋਂ ਤਕ ਮੁਖ ਮੰਤਰੀ ਮਨੋਹਰ ਪਿੰਡ ਡਾਚਰ ਦੇ ਗੁਰਦੁਆਰੇ ‘ਚ ਵਾਪਸ ਆ ਕੇ ਲੋਕਾਂ ਤੋਂ ਮੁਆਫੀ ਨਹੀਂ ਮੰਗ ਲੈਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਮੁਖ ਮੰਤਰੀ ਨੇ ਸਿੱਖ ਸੰਗਤਾਂ ਅਤੇ ਲੰਗਰ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰੇ ‘ਚ ਭਿੰਡਰਾਵਾਲੇ ਦੀ ਫੋਟੋ ‘ਤੇ ਮੁਖ ਮੰਤਰੀ ਦੀ ਛੋਟੀ ਸੋਚ ਹੈ। ਭਿੰਡਰਾਵਾਲਾ ਸਾਡੀ ਕੌਮ ਦੇ ਸ਼ਹੀਦ ਹਨ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਸੀ.ਐੱਮ. ਮਨੋਹਰ ਲਾਲ 6 ਅਕਤੂਬਰ ਤਕ ਮੁਆਫੀ ਮੰਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਗੁਰਦੁਆਰੇ ਡਾਚਰ ‘ਚ ਇਕ ਬੈਠਕ ਕੀਤੀ ਜਾਵੇਗੀ, ਜਿਸ ‘ਚ ਹਰਿਆਣਾ ਦੀ ਸਿੱਖ ਜੱਥੇਬੰਧੀਆਂ ਮੌਜੂਦ ਰਹਿਣਗੀਆਂ ਅਤੇ ਵੱਡੀ ਗਿਣਤੀ ‘ਚ ਫੈਸਲਾ ਲੈਣਗੀਆਂ।

You must be logged in to post a comment Login