ਸਿੱਧੂ ਨੂੰ ਕੇਂਦਰੀ ਜੇਲ੍ਹ ’ਚ ਬੈਰਕ ਦੀ ਥਾਂ ਵੱਖਰੇ ਸੈੱਲ ’ਚ ਰੱਖਿਆ ਜਾ ਸਕਦਾ ਹੈ

ਸਿੱਧੂ ਨੂੰ ਕੇਂਦਰੀ ਜੇਲ੍ਹ ’ਚ ਬੈਰਕ ਦੀ ਥਾਂ ਵੱਖਰੇ ਸੈੱਲ ’ਚ ਰੱਖਿਆ ਜਾ ਸਕਦਾ ਹੈ

ਪਟਿਆਲਾ, 20 ਮਈ- ਕਾਂਗਰਸੀ ਨੇਤਾ ਨਵਜੋਤ ਸਿੱਧੂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਭੇਜੇ ਜਾਣ ਦੀ ਉਮੀਦ ਦੇ ਤਹਿਤ ਪਟਿਆਲਾ ਜੇਲ੍ਹ ਦੇ ਸਮੁੱਚੇ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਭਾਵੇਂ ਕਿ ਹਾਲੇ ਸਥਿਤੀ ਸਪਸ਼ਟ ਨਹੀਂ ਹੋਈ ਕਿ ਨਵਜੋਤ ਸਿੱਧੂ ਨੂੰ ਕਿਹੜੇ ਸੈੱਲ ਵਿੱਚ ਰੱਖਿਆ ਜਾਣਾ ਹੈ ਪਰ ਇਹ ਗੱਲ ਸਪਸ਼ਟ ਹੈ ਕਿ ਕਿਸੇ ਬੈਰਕ ਦੀ ਥਾਂ ਉਨ੍ਹਾਂ ਨੂੰ ਇਕੱਲਿਆਂ ਨੂੰ ਕਿਸੇ ਸੈੱਲ ਵਿਚ ਬੰਦ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਟਿਆਲਾ ਜੇਲ੍ਹ ਵਿੱਚ ਹੀ 24 ਫਰਵਰੀ ਤੋਂ ਨਵਜੋਤ ਸਿੱਧੂ ਦੇ ਕੱਟੜ ਸਿਆਸੀ ਵਿਰੋਧੀ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੀ ਪਟਿਆਲਾ ਜੇਲ੍ਹ ਵਿੱਚ ਹੀ ਬੰਦ ਹੈ ਜਿਸ ਨੂੰ ਜੇਲ੍ਹ ਵਿਚਲੇ ਜੌੜਾ ਚੱਕੀਆਂ ਸੈੱਲ ਵਿੱਚ ਰੱਖਿਆ ਹੋਇਆ ਹੈ, ਜੋ ਕਿ 10×10 ਦਾ ਹੈ, ਜਿਸ ਦੇ ਵਿਚ ਹੀ ਬਾਥਰੂਮ ਅਤੇ ਟੁਆਇਲਟ ਦੀ ਵਿਵਸਥਾ ਹੈ।

You must be logged in to post a comment Login