ਸਿੱਧੂ ਮੂਸੇਵਾਲਾ ਕਤਲ ਕਾਂਡ: ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਮਾਨਸਾ ’ਚ ਵਿਸ਼ੇਸ਼ ਜਾਂਚ ਟੀਮ ਨੇ ਪੁੱਛ-ਪੜਤਾਲ ਕੀਤੀ

ਸਿੱਧੂ ਮੂਸੇਵਾਲਾ ਕਤਲ ਕਾਂਡ: ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਮਾਨਸਾ ’ਚ ਵਿਸ਼ੇਸ਼ ਜਾਂਚ ਟੀਮ ਨੇ ਪੁੱਛ-ਪੜਤਾਲ ਕੀਤੀ

ਮਾਨਸਾ, 7 ਦਸੰਬਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਅੱਜ ਐੱਸਆਈਟੀ ਸਾਹਮਣੇ ਨਾਮਵਾਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਪੇਸ਼ ਹੋਏ, ਜਿਨ੍ਹਾਂ ਤੋਂ ਸੀਆਈਏ ਸਟਾਫ਼ ਮਾਨਸਾ ਵਿਖੇ ਪੁੱਛ ਪੜਤਾਲ ਕੀਤੀ ਗਈ। ਇਸ ਸਮੇਂ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਮਾਨਸਾ ਪੁਲੀਸ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਸਮੇਤ ਹੋਰਾਂ ਨੂੰ ਪੁੱਛ ਪੜਤਾਲ ਲਈ ਤਲਬ ਕੀਤਾ ਗਿਆ ਸੀ। ਮਾਨਸਾ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਇਨ੍ਹਾਂ ਗਾਇਕਾਂ ਤੋਂ ਅੱਜ ਕੀਤੀ ਪੁੱਛ ਪੜਤਾਲ ਦੀ ਪੁਸ਼ਟੀ ਕੀਤੀ ਹੈ।

You must be logged in to post a comment Login