ਸਿੱਧੂ ਮੂਸੇਵਾਲਾ ਕਤਲ ’ਚ ਲੋੜੀਂਦੇ ਗੈਂਗਸਟਰ ਰੂਪਾ ਤੇ ਮਨੂੰ ਅਟਾਰੀ ਨੇੜੇ ਪੁਲੀਸ ਮੁਕਾਬਲੇ ’ਚ ਹਲਾਕ

ਸਿੱਧੂ ਮੂਸੇਵਾਲਾ ਕਤਲ ’ਚ ਲੋੜੀਂਦੇ ਗੈਂਗਸਟਰ ਰੂਪਾ ਤੇ ਮਨੂੰ ਅਟਾਰੀ ਨੇੜੇ ਪੁਲੀਸ ਮੁਕਾਬਲੇ ’ਚ ਹਲਾਕ

ਅਟਾਰੀ -20 ਜੁਲਾਈ- ਇਥੇ ਘਰਿੰਡਾ-ਹੁਸ਼ਿਆਰ ਨਗਰ ਸੜਕ ’ਤੇ ਪਿੰਡ ਭਕਨਾ ਨੇੜੇ ਗੈਂਗਸਟਰਾਂ ਅਤੇ ਪੁਲੀਸ ਵਿਚਾਲੇ ਮੁਕਾਬਲਾ ਖਤਮ ਹੋ ਗਿਆ ਹੈ। ਪੁਲੀਸ ਕਮਾਂਡੋ ਨੇ ਇਮਾਰਤ ਦੇ ਉੱਪਰ ਚੜ੍ਹਕੇ ਹੱਥ ਹਿਲਾ ਕੇ ਮੁਕਾਬਲਾ ਖਤਮ ਹੋਣ ਦੀ ਪੁਸ਼ਟੀ ਕੀਤੀ। ਮੁਕਾਬਲੇ ਦੌਰਾਨ ਦੋਵੇਂ ਗੈਂਗਸਟਰ ਮਾਰੇ ਗਏ ਹਨ। ਉਨ੍ਹਾਂ ਪਛਾਣ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ ਕੁੱਸਾ ਵਜੋਂ ਕੀਤੀ ਗਈ ਹੈ। ਮੁਕਾਬਲੇ ਦੌਰਾਨ ਤਿੰਨ ਪੁਲੀਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪੁਲੀਸ ਸੂਤਰਾਂ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸੂਤਰਾਂ ਮੁਤਾਬਕ ਮੁਕਾਬਲੇ ਦੀ ਕਵਰੇਜ ਕਰ ਰਹੇ ਪੱਤਰਕਾਰ ਨੂੰ ਵੀ ਗੋਲੀ ਲੱਗੀ ਹੈ। ਪੁਲੀਸ ਨੇ ਪਿੰਡ ਵਿੱਚ ਆਉਣ-ਜਾਣ ਵਾਲੇ ਸਾਰੇ ਰਸਤੇ ਘੇਰੇ ਹੋਏ ਹਨ। ਗੈਂਗਸਟਰਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਹ ਇਥੇ ਪਿੰਡ ਤੋਂ ਬਾਹਰ ਲੁਕੇ ਹੋਏ ਸਨ ਅਤੇ ਪੁਲੀਸ ਨੂੰ ਇਸ ਦੀ ਜਾਣਕਾਰੀ ਮਿਲੀ ਸੀ। ਇਸ ਦੌਰਾਨ ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਵੀ ਮੌਕੇ ’ਤੇ ਪੁੱਜ ਚੁੱਕੇ ਹਨ।

You must be logged in to post a comment Login