ਸਿੱਧੂ ਮੂਸੇਵਾਲਾ ਦਾ ਨਮ ਅੱਖਾਂ ਨਾਲ ਅੰਤਮ ਸੰਸਕਾਰ

ਸਿੱਧੂ ਮੂਸੇਵਾਲਾ ਦਾ ਨਮ ਅੱਖਾਂ ਨਾਲ ਅੰਤਮ ਸੰਸਕਾਰ

ਮਾਨਸਾ, 31 ਮਈ- ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਅੰਤਿਮ ਸੰਸਕਾਰ ਪਿੰਡ ਮੂਸਾ ਵਿਖੇ ਕਰ ਦਿੱਤਾ ਗਿਆ ਹੈ। ਇਸ ਵੇਲੇ ਹਜ਼ਾਰਾਂ ਸੇਜ਼ਲ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਸਿਰ ਉਤੇ ਆਖ਼ਰੀ ਵਾਰ ਜੂੜਾ ਕੀਤਾ ਅਤੇ ਪਿਤਾ ਬਲਕੌਰ ਸਿੰਘ ਵਲੋਂ ਆਪਣੇ ਪੁੱਤਰ ਦੇ ਸਿਰ ਉਤੇ ਨਾਬੀ ਰੰਗ ਦੀ ਪੱਗ ਨੂੰ ਅੰਤਿਮ ਵਿਦਾਇਗੀ ਵੇਲੇ ਸਜਾਇਆ ਗਿਆ।ਸਿੱਧੂ ਮੂਸੇਵਾਲਾ ‌ਦੇ ਪਿਤਾ ਨੇ ਲੋਕਾਂ ਦੀ ਜੁੜੀ ਵੱਡੀ ਭੀੜ ਦਾ ਆਪਣੇ ਸਿਰ ਤੋਂ ਪੱਗ ਲਾਹਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਰਾਜਸੀ ਨੇਤਾ ਜੁੜੇ ਹੋਏ ਸਨ।ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਅੰਤਿਮ ਦਰਸ਼ਨਾਂ ਲਈ ਅੱਜ ਵੱਡੇ ਪੱਧਰ ਉਤੇ ਲੋਕਾਂ ਦਾ‌ ਇਕੱਠ ਜੁੜਿਆ। ਲੋਕ ਅੱਧੀ ਰਾਤ ਤੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੋਂ ਪੁੱਜੇ। ਦੇਹ ਨੂੰ ਸਸਕਾਰ ਲਈ ਸਿੱਧੂ ਮੂਸੇਵਾਲਾ ਦੇ ਮਨਪਸੰਦ ਟਰੈਕਟਰ 5911 ਉਤੇ ਲਿਜਾਇਆ ਗਿਆ। ਸਸਕਾਰ ਪਿੰਡ ਮੂਸਾ ਦੀ ਸ਼ਮਸ਼ਾਨ ਭੂਮੀ ਵਿੱਚ ਕਰਨ ਦੀ ਥਾਂ, ਸਗੋਂ ਉਸ ਦੇ ਆਪਣੇ ਖੇਤਾਂ ਵਿਚ ਕੀਤਾ ਗਿਆ।

You must be logged in to post a comment Login