ਸਿੱਧੂ ਮੂਸੇ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ, ਬਣਿਆ ਪਹਿਲਾ ਭਾਰਤੀ ਕਲਾਕਾਰ

ਸਿੱਧੂ ਮੂਸੇ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ, ਬਣਿਆ ਪਹਿਲਾ ਭਾਰਤੀ ਕਲਾਕਾਰ

ਚੰਡੀਗੜ੍ਹ – ਸਿੱਧੂ ਮੂਸੇ ਵਾਲਾ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ’ਤੇ 20 ਮਿਲੀਅਨ ਸਬਸਕ੍ਰਾਈਬਰਸ ਹੋ ਗਏ ਹਨ। ਅਜਿਹਾ ਕਰਨ ਵਾਲਾ ਸਿੱਧੂ ਮੂਸੇ ਵਾਲਾ ਪਹਿਲਾ ਆਜ਼ਾਦ ਭਾਰਤੀ ਕਲਾਕਾਰ ਬਣ ਗਿਆ ਹੈ। ਇਸ ਦੇ ਨਾਲ ਹੀ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਆਜ਼ਾਦ ਭਾਰਤੀ ਕਲਾਕਾਰ ਦਾ ਚੈਨਲ ਵੀ। ਦੱਸ ਦੇਈਏ ਕਿ ਦੂਜੇ ਨੰਬਰ ’ਤੇ ਰੈਪਰ ਐਮੀਵੇ ਬੰਟਾਈ ਦਾ ਚੈਨਲ ਹੈ, ਜਿਸ ਦੇ 19.8 ਮਿਲੀਅਨ ਸਬਸਕ੍ਰਾਈਬਰਸ ਹਨ। ਸਿੱਧੂ ਮੂਸੇ ਵਾਲਾ ਦੇ ਗੀਤਾਂ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਉਸ ਦਾ ਨਵਾਂ ਗੀਤ ‘ਮੇਰਾ ਨਾਂ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਹੁਣ ਤਕ 22 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

PunjabKesari

You must be logged in to post a comment Login