ਚੇਨਈ, 9 ਦਸੰਬਰ : ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਅਤੇ ਤਿੰਨ ਹੋਰਾਂ ਦੀਆਂ ਲਾਸ਼ਾਂ ਦੀ ਪਛਾਣ ਹੋ ਗਈ ਹੈ। ਤਿੰਨ ਹੋਰ ਲਾਸ਼ਾਂ ਬ੍ਰਿਗੇਡੀਅਰ ਐੱਲਐੱਸ ਲਿਦੱੜ ਅਤੇ ਦੋ ਪਾਇਲਟਾਂ ਦੀਆਂ ਸਨ। ਇਹ ਪੰਜ ਉਨ੍ਹਾਂ 13 ਲੋਕਾਂ ਵਿੱਚ ਸ਼ਾਮਲ ਹਨ, ਜੋ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਐੱਮ17 ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਨ। ਸਿਰਫ਼ ਗਰੁੱਪ ਕੈਪਟਨ ਵਰੁਣ ਸਿੰਘ ਹਾਦਸੇ ਵਿੱਚ ਬਚੇ ਹਨ। ਸੂਤਰਾਂ ਨੇ ਦੱਸਿਆ ਕਿ ਬਾਕੀ ਲਾਸ਼ਾਂ ਨੂੰ ਡੀਐਨਏ ਜਾਂਚ ਲਈ ਕੋਇੰਬਟੂਰ ਭੇਜਿਆ ਜਾ ਰਿਹਾ ਹੈ।

You must be logged in to post a comment Login