ਸੀਬੀਆਈ ਤੇ ਈਡੀ ਫ਼ਜ਼ੂਲ ’ਚ ਸਾਰਿਆਂ ਨੂੰ ਤੰਗ ਕਰ ਰਹੇ ਨੇ: ਕੇਜਰੀਵਾਲ

ਸੀਬੀਆਈ ਤੇ ਈਡੀ ਫ਼ਜ਼ੂਲ ’ਚ ਸਾਰਿਆਂ ਨੂੰ ਤੰਗ ਕਰ ਰਹੇ ਨੇ: ਕੇਜਰੀਵਾਲ

ਨਵੀਂ ਦਿੱਲੀ, 16 ਸਤੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੋਸ਼ ਲਾਇਆ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਬੇਕਾਰ ’ਚ ਹਰ ਕਿਸੇ ਨੂੰ ਪ੍ਰੇਸ਼ਾਨ ਕਰ ਰਹੇ ਹਨ ਤੇ ਇਸ ਤਰ੍ਹਾਂ ਦੇਸ਼ ਅੱਗੇ ਨਹੀਂ ਵਧ ਸਕਦਾ। ਪ੍ਰੈੱਸ ਕਾਨਫਰੰਸ ‘ਚ ਕੇਜਰੀਵਾਲ ਨੇ ਕਿਹਾ ਕਿ ਉਪ ਰਾਜਪਾਲ, ਸੀਬੀਆਈ ਅਤੇ ਭਾਜਪਾ ਨੇ ਕਥਿਤ ਸ਼ਰਾਬ ਘਪਲੇ ਬਾਰੇ ਵੱਖ-ਵੱਖ ਰਕਮਾਂ ਦੱਸੀਆਂ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਇਹ ਸਮਝ ਨਹੀਂ ਆ ਰਿਹਾ ਕਿ ਸ਼ਰਾਬ ਘਪਲਾ ਕੀ ਹੈ।

You must be logged in to post a comment Login