ਸੁਖਬੀਰ ਬਾਦਲ ਦੀ ਫ਼ਰੀਦਕੋਟ ਰੈਲੀ : ਸਿੱਖ ਜਥੇਬੰਦੀਆਂ ਤੇ ਅਕਾਲੀ ਵਰਕਰਾਂ ‘ਚ ਤਣਾਅ

ਸੁਖਬੀਰ ਬਾਦਲ ਦੀ ਫ਼ਰੀਦਕੋਟ ਰੈਲੀ : ਸਿੱਖ ਜਥੇਬੰਦੀਆਂ ਤੇ ਅਕਾਲੀ ਵਰਕਰਾਂ ‘ਚ ਤਣਾਅ

ਫ਼ਰੀਦਕੋਟ – ਸ਼੍ਰੋਮਣੀ ਅਕਾਲੀ ਦਲ ਵਲੋਂ 15 ਸਤੰਬਰ ਨੂੰ ਫ਼ਰੀਦਕੋਟ ਵਿਖੇ ਕੀਤੀ ਜਾ ਰਹੀ ਪੋਲ ਖੋਲ ਰੈਲੀ ਦੇ ਸਬੰਧ ਵਿਚ ਅੱਜ ਸਥਾਨਕ ਚਾਂਦ ਮੈਰਿਜ ਪੈਲੇਸ ਵਿਖੇ ਮਾਲਵਾ ਦੇ ਕਈ ਜ਼ਿਲਿਆਂ ਦੇ ਵਰਕਰਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਹੀ ਸਿੱਖ ਜਥੇਬੰਦੀਆਂ ਨੇ ਪੈਲੇਸ ਨੂੰ ਬਾਹਰੋਂ ਘੇਰ ਲਿਆ ਹੈ। ਜਿਸ ਕਾਰਨ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ ਤੇ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਦੇ ਵਰਕਰ ਆਪਸ ਵਿਚ ਹੱਥੋ ਪਾਈ ਵੀ ਹੋ ਚੁੱਕੇ ਹਨ।

You must be logged in to post a comment Login