ਸੁਨਾਮ: ਟੈਂਕਰ ਤੇ ਕੰਟੇਨਰ ’ਚ ਕਾਰ ਫਸਣ ਕਾਰਨ ਬੱਚੇ ਸਣੇ 6 ਮੌਤਾਂ

ਸੁਨਾਮ: ਟੈਂਕਰ ਤੇ ਕੰਟੇਨਰ ’ਚ ਕਾਰ ਫਸਣ ਕਾਰਨ ਬੱਚੇ ਸਣੇ 6 ਮੌਤਾਂ

ਸੁਨਾਮ ਊਧਮ ਸਿੰਘ ਵਾਲਾ, 2 ਨਵੰਬਰ- ਇਸ ਸ਼ਹਿਰ ਨੂੰ ਪਟਿਆਲਾ ਨਾਲ ਜੋੜਨ ਵਾਲੀ ਮੁੱਖ ਸੜਕ ਉੱਤੇ ਪਿੰਡ ਮਹਿਲਾਂ ਚੌਕ ਨੇੜੇ ਬੀਤੀ ਰਾਤ ਹਾਦਸੇ ਵਿੱਚ ਸੁਨਾਮ ਦੇ ਬੱਚੇ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸੁਨਾਮ-ਮਹਿਲਾਂ ਮੁੱਖ ਮਾਰਗ ਉੱਤੇ ਕਾਰ ਸਵਾਰ ਇਹ 6 ਵਿਅਕਤੀ ਮਾਲੇਰਕੋਟਲਾ ਹੈਦਰ ਸ਼ੇਖ਼ ਦਰਗਾਹ ’ਤੇ ਮੱਥਾ ਟੇਕਣ ਬਾਅਦ ਰਾਤ ਨੂੰ ਸੁਨਾਮ ਪਰਤ ਰਹੇ ਸਨ। ਕਾਰ ਜਿਵੇਂ ਹੀ ਇਨ੍ਹਾਂ ਦੀ ਕਾਰ ਪਿੰਡ ਮਹਿਲਾਂ ਚੌਕ ਤੋਂ ਅੱਗੇ ਸੁਨਾਮ ਵੱਲ ਵਧੀ ਤਾਂ ਆਹਮੋ-ਸਾਹਮਣੇ ਆ ਰਹੇ ਤੇਲ ਦੇ ਟੈਂਕਰ ਅਤੇ ਸ਼ੀਪਿੰਗ ਕੰਟੇਨਰ ਦੇ ਵਿਚਕਾਰ ਫਸ ਗਈ, ਜਿਸ ਕਾਰਨ 6 ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿੱਚੋਂ ਦੇਹਾਂ ਨੂੰ ਗੈਸ ਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਲੋਕਾਂ ਅਨੁਸਾਰ ਇਹ ਹਾਦਸਾ ਰਾਤ ਦੇ ਇੱਕ ਵਜੇ ਦੇ ਆਸਪਾਸ ਵਾਪਰਿਆ। ਤੇਲ ਦਾ ਭਰਿਆ ਕੈਂਟਰ ਸੁਨਾਮ ਤੋਂ ਪਟਿਆਲਾ, ਜਦੋਂ ਸ਼ੀਪਿੰਗ ਕੰਟੇਨਰ ਪਟਿਆਲਾ ਤੋਂ ਸੁਨਾਮ ਜਾ ਰਿਹਾ ਸੀ। ਹਾਦਸੇ ਦੌਰਾਨ ਸ਼ੀਪਿੰਗ ਕੰਟੇਨਰ ਅਤੇ ਤੇਲ ਦੇ ਟੈਂਕਰ ਦਾ ਡਰਾਇਵਰ ਜ਼ਖਮੀ ਹੋ ਗਏ। ਮਹਿਲਾਂ ਚੌਕ ਤੋਂ 500 ਮੀਟਰ ਦੀ ਦੂਰੀ ਉੱਤੇ ਹੋਏ ਇਸ ਹਾਦਸੇ ਵਿੱਚ ਮਾਰੇ ਗਏ ਮ੍ਰਤਿਕਾਂ ਦੀ ਪਛਾਣ ਸੁਨਾਮ ਵਾਸੀ ਦੀਪਕ ਜਿੰਦਲ (30), ਨੀਰਜ ਸਿੰਗਲਾ (37) ਅਤੇ ਉਨ੍ਹਾਂ ਦੇ ਸਾਢੇ ਚਾਰ ਸਾਲ ਦੇ ਪੁੱਤਰ ਮਾਧਵ ਸਿੰਗਲਾ, ਲਲਤਿ ਬਾਂਸਲ (45) ਅਤੇ ਦਿਵੇਸ਼ ਜਿੰਦਲ (33) ਅਤੇ ਵਜਿੈ ਕੁਮਾਰ (50) ਪੁੱਤਰ ਲਛਮਣ ਦਾਸ ਵਾਸੀ ਧਰਮਗੜ੍ਹ (ਸੁਨਾਮ) ਵਜੋਂ ਹੋਈ ਹੈ। ਦੇਹਾਂ ਦੇ ਪੋਸਟਮਾਰਟਮ ਲਈ ਉਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾ ਦਿੱਤਾ ਗਿਆ ਹੈ। ਪੁਲੀਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।

You must be logged in to post a comment Login