ਨਵੀਂ ਦਿੱਲੀ, 9 ਅਗਸਤ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੁੰਬਈ ਕਾਲਜ ਦੇ ਕੈਂਪਸ ’ਚ ‘ਹਿਜਾਬ, ਬੁਰਕਾ, ਟੋਪੀ ਅਤੇ ਨਕਾਬ’ ਉੱਤੇ ਪਾਬੰਦੀ ਲਗਾਉਣ ਵਾਲੇ ਇਕ ਸਰਕੂਲਰ ’ਤੇ ਅੰਸ਼ਕ ਤੌਰ ’ਤੇ ਰੋਕ ਲਗਾ ਦਿੱਤੀ ਅਤੇ ਕਿਹਾ ਕਿ ਵਿਦਿਆਰਥਣਾਂ ਨੂੰ ਇਹ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਕੀ ਪਹਿਨਦੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਵਿਦਿਅਕ ਸੰਸਥਾਵਾਂ ਉਨ੍ਹਾਂ ’ਤੇ ਆਪਣੀ ਮਰਜ਼ੀ ਨਾਲ ਜ਼ਬਰਦਸਤੀ ਨਹੀਂ ਕਰ ਸਕਦੀਆਂ। ਜਸਟਿਸ ਸੰਜੀਵ ਖੰਨਾ ਅਤੇ ਸੰਜੇ ਕੁਮਾਰ ਦੀ ਬੈਂਚ ਨੇ ‘ਐਨਜੀ ਅਚਾਰੀਆ ਐਂਡ ਡੀਕੇ ਮਰਾਠੇ ਕਾਲਜ’ ਚਲਾਉਣ ਵਾਲੀ ਚੈਂਬਰ ਟਰਾਂਬੇ ਐਜੂਕੇਸ਼ਨ ਸੁਸਾਇਟੀ ਨੂੰ ਨੋਟਿਸ ਜਾਰੀ ਕਰਕੇ 18 ਨਵੰਬਰ ਤੱਕ ਜਵਾਬ ਮੰਗਿਆ ਹੈ।

You must be logged in to post a comment Login