ਨਵੀਂ ਦਿੱਲੀ, 15 ਅਕਤੂਬਰ : ਸੁਪਰੀਮ ਕੋਰਟ ਨੇ ਦੀਵਾਲੀ ਮੌਕੇ ਦਿੱਲੀ ਐੱਨਸੀਆਰ ਵਿਚ ਗ੍ਰੀਨ ਪਟਾਕੇ ਵੇਚਣ ਤੇ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਹੈ। ਚੀਫ਼ ਜਸਟਿਸ ਬੀਆਰ ਗਵਈ ਤੇ ਜਸਟਿਸ ਕੇ.ਵਿਨੋਦ ਚੰਦਰਨ ਦੇ ਬੈਂਚ ਨੇ ਗ੍ਰੀਨ ਪਟਾਕਿਆਂ ’ਤੇ ਲੱਗੀ ਪਾਬੰਦੀ ਵਿਚ ਛੋਟ ਦਿੰਦਿਆਂ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦੀ ਸਾਂਝੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ।ਬੈਂਚ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡਾਂ ਤੇ ਐੱਨਸੀਆਰ ਦੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਦੀਵਾਲੀ ਦੌਰਾਨ ਪ੍ਰਦੂਸ਼ਣ ਦੇ ਪੱਧਰ ’ਤੇ ਨਿਗਰਾਨੀ ਰੱਖਣ ਤੇ ਇਸ ਸਬੰਧੀ ਰਿਪੋਰਟ ਦਾਇਰ ਕਰਨ ਦੀ ਹਦਾਇਤ ਕੀਤੀ ਹੈ। ਬੈਂਚ ਨੈ ਕਿਹਾ, ‘‘ਆਰਜ਼ੀ ਉਪਰਾਲੇ ਵਜੋਂ ਅਸੀਂ 18 ਤੋਂ 21 ਅਕਤੂਬਰ ਤੱਕਪਟਾਕੇ ਚਲਾਉਣ ਦੀ ਇਜਾਜ਼ਤ ਦਿੰਦੇ ਹਾਂ।’’ਸੀਜੇਆਈ ਨੇ ਹੁਕਮਾਂ ਦੇ ਕਾਰਜ਼ਸੀਲ ਹਿੱਸੇ ਨੂੰ ਪੜ੍ਹਦਿਆਂ ਕਿਹਾ, ‘‘ਦਿੱਲੀ ਐੱਨਸੀਆਰ ਵਿਚ ਪਟਾਕਿਆਂ ਦੀ ਤਸਕਰੀ ਕੀਤੀ ਜਾ ਰਹੀ ਹੈ, ਤੇ ਇਹ ਪਟਾਕੇ ਗ੍ਰੀਨ ਪਟਾਕਿਆਂ ਨਾਲੋਂ ਵੱਧ ਨੁਕਸਾਨ ਕਰਦੇ ਹਨ।’’ ਸੀਜੇਆਈ ਨੇ ਕਿਹਾ, ‘‘ਸਾਨੂੰ ਚੌਗਿਰਦੇ ਨਾਲ ਸਮਝੌਤਾ ਕੀਤੇ ਬਗੈਰ ਸੰਤੁਲਤ ਪਹੁੰਚ ਅਪਣਾਉਣੀ ਹੋਵੇਗੀ।’’ਹੁਕਮਾਂ ਵਿਚ ਕਿਹਾ ਗਿਆ ਕਿ ਪੈਟਰੋਲਿੰਗ ਟੀਮਾਂ ਪਟਾਕਾ ਨਿਰਮਾਤਾਵਾਂ ’ਤੇ ਨਿਯਮਤ ਅੱਖ ਰੱਖਣਗੀਆਂ ਤੇ ਉਨ੍ਹਾਂ ਦੇ ਕਿਊਆਰ ਕੋਡ ਵੈੱਬਸਾਈਟਾਂ ’ਤੇ ਅਪਲੋਡ ਕਰਨੇ ਹੋਣਗੇ। ਬੈਂਚ ਨੇ ਕਿਹਾ ਕਿ ਦਿੱਲੀ ਐੱਨਸੀਆਰ ਤੋਂ ਬਾਹਰਲੇ ਪਟਾਕੇ ਇਥੇ ਨਹੀਂ ਵੇਚੇ ਜਾ ਸਕਣਗੇ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਵੇਚਣ ਵਾਲੇ ਦਾ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਐੱਨਸੀਆਰ ਵਿਚ ਗ੍ਰੀਨ ਪਟਾਕਿਆਂ ਦੇ ਨਿਰਮਾਣ ਤੇ ਵਿਕਰੀ ਦੀ ਇਜਾਜ਼ਤ ਮੰਗਦੀਆਂ ਪਟੀਸ਼ਨਾਂ ’ਤੇ 10 ਅਕਤੂੁਬਰ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਕੌਮੀ ਰਾਜਧਾਨੀ ਖੇਤਰ ਰਾਜਾਂ ਤੇ ਕੇਂਦਰ ਵੱਲੋਂ ਸੌਲਿਸਟਰ ਜਨਰਲ ਤੁਸ਼ਰ ਮਹਿਤਾ ਪੇਸ਼ ਹੋਏ। ਮਹਿਤਾ ਨੇ ਕੋਰਟ ਨੂੰ ਅਪੀਲ ਕੀਤੀ ਸੀ ਕਿ ਦਿੱਲੀ ਐੱਨਸੀਆਰ ਵਿਚ ਦੀਵਾਲੀ, ਗੁਰਪੁਰਬ ਤੇ ਕ੍ਰਿਸਮਸ ਮੌਕੇ ਬਿਨਾਂ ਕਿਸੇ ਸਮੇਂ ਦੀ ਪਾਬੰਦੀ ਦੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login